ਪੰਜਾਬ ‘ਚ ਖੁੱਲ੍ਹਣਗੇ 100 ਸਰਕਾਰੀ ਪਟਰੌਲ ਪੰਪ, ਕਿਸਾਨਾਂ ਨੂੰ ਹੋਵੇਗਾ ਫ਼ਾਇਦਾ, ਜਾਣੋ ਕਿਵੇਂ
Tue 28 May, 2019 0ਚੰਡੀਗੜ੍:
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿਚ 100 ਸਰਕਾਰੀ ਪਟਰੌਲ ਪੰਪ ਖੁੱਲ੍ਹਣ ਜਾ ਰਹੇ ਹਨ, ਜਿਨ੍ਹਾਂ ਨਾਲ ਕਿਸਾਨਾਂ ਨੂੰ ਵੱਡਾ ਫ਼ਾਇਦਾ ਹੋਵੇਗਾ ਕਿਉਂਕਿ ਇਨ੍ਹਾਂ ਪਟਰੌਲ ਪੰਪਾਂ ‘ਤੇ ਕਿਸਾਨਾਂ ਨੂੰ 6 ਮਹੀਨੇ ਤੱਕ ਉਧਾਰ ਪਟਰੌਲ ਅਤੇ ਡੀਜ਼ਲ ਦਿੱਤਾ ਜਾਵੇਗਾ ਅਤੇ ਫ਼ਸਲਾਂ ਵਿਕਣ ਤੋਂ ਬਾਅਦ ਹੀ ਉਨ੍ਹਾਂ ਕੋਲੋਂ ਪੈਸੇ ਲਏ ਜਾਣਗੇ।
ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਤੇ ਮਾਰਕਫੈਡ ਦੀਆਂ ਜ਼ਮੀਨਾਂ ‘ਤੇ ਪੈਸੇ ਲਏ ਜਾਣਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰ ਮਿੱਲ ਅਤੇ ਮਾਰਕਫੈੱਡ ਦੀਆਂ ਜ਼ਮੀਨਾਂ ‘ਤੇ ਹੀ ਇਹ ਪਟਰੌਲ ਪੰਪ ਖੋਲ੍ਹੇ ਜਾਣਗੇ ਅਤੇ ਸਾਰੇ ਪੰਪ ਇੰਡੀਅਨ ਆਇਲ ਹੀ ਖੋਲ੍ਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਟਰੌਲ ਪੰਪਾਂ ਸਬੰਧੀ ਬੁੱਧਵਾਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਸਮਝੌਤਾ ਹੋਵੇਗਾ।
Comments (0)
Facebook Comments (0)