ਖਾਲਸਾ ਕਾਲਜ ਸਰਹਾਲੀ ਵਿਖੇ ਸੁਆਮੀ ਵਿਵੇਕਾਨੰਦ ਜਯੰਤੀ ਯੁਵਾ ਦਿਵਸ ਦਾ ਆਯੋਜਨ ਕੀਤਾ ਗਿਆ।

ਖਾਲਸਾ ਕਾਲਜ ਸਰਹਾਲੀ ਵਿਖੇ ਸੁਆਮੀ ਵਿਵੇਕਾਨੰਦ ਜਯੰਤੀ ਯੁਵਾ ਦਿਵਸ ਦਾ ਆਯੋਜਨ ਕੀਤਾ ਗਿਆ।

ਚੋਹਲਾ ਸਾਹਿਬ 11 ਜਨਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਅੱਜ ਸੁਆਮੀ ਵਿਵੇਕਾਨੰਦ ਜਯੰਤੀ ਦੇ ਸੰਬੰਧ ਵਿੱਚ ਯੁਵਾ ਦਿਵਸ ਦਾ ਆਯੋਜਨ ਕੀਤਾ ਗਿਆ। ਸਵਾਮੀ ਵਿਵੇਕਾਨੰਦ ਜਯੰਤੀ ਮਨਾਉਣ ਦਾ ਮਨੋਰਥ ਯੁਵਕ ਵਰਗ ਨੂੰ ਪ੍ਰੇਰਿਤ ਕਰਨਾ ਹੈ। ਇਸੇ ਪ੍ਰੇਰਨਾ ਅਧੀਨ ਕਾਲਜ ਕੈਂਪਸ ਵਿਖੇ ਰੈਡ ਰਿਬਨ ਕਲੱਬ ਐਨ ਐਸ ਐਸ ਤੇ ਐਨ ਸੀ ਸੀ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਯੁਵਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ। ਕੰਵਲਪ੍ਰੀਤ ਕੌਰ ਨੋਡਲ ਅਫਸਰ ਰੈਡ ਰਿਬਨ ਕਲੱਬ ਵੱਲੋਂ ਯੁਵਾ ਵਰਗ ਲਈ ਲੈਕਚਰ ਦਾ ਆਯੋਜਨ ਕੀਤਾ ਗਿਆ। ਡਾ। ਕੰਵਲਪ੍ਰੀਤ ਕੌਰ ਨੇ ਆਪਣੇ ਲੈਕਚਰ ਰਾਹੀਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਨੌਜਵਾਨਾਂ ਦੇ ਸੱਚੇ ਆਦਰਸ਼ ਤੇ ਮਾਰਗ ਦਰਸ਼ਕ ਸਨ। ਉਹ ਪੱਛਮੀ ਦਰਸ਼ਨ ਸਮੇਤ ਵੱਖ-ਵੱਖ ਵਿਿਸ਼ਆਂ ਦੇ ਗਿਆਤਾ ਸਨ। ਉਹ ਸਦਭਾਵ ਤੇ ਸ਼ਾਂਤੀ ਚਾਹੁੰਦੇ ਸਨ। ਸੁਆਮੀ ਵਿਵੇਕਾਨੰਦ ਨੇ ਨੌਜਵਾਨਾਂ ਲਈ ਕਿਹਾ ਸੀ ੋ ਉਠੋ, ਜਾਗੋ ਤੇ ਉਦੋਂ ਤੱਕ ਨਾ ਰੁਕੋ, ਜਦੋਂ ਤੱਕ ਮੰਜ਼ਿਲ ਪ੍ਰਾਪਤ ਨਾ ਹੋ ਜਾਏੋ । ਉਹਨਾਂ ਨੇ ਲੈਕਚਰ ਰਾਹੀਂ ਨੌਜਵਾਨ ਵਰਗ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਭਗਤੀ ਤੇ ਏਕਤਾ ਨੂੰ ਆਤਮਸਾਤ ਕਰਨ ਦਾ ਸੰਕਲਪ ਲਈਏ। ਯੁਵਾ ਦਿਵਸ ਮੌਕੇ ਇਹੋ ਸਵਾਮੀ ਜੀ ਨੂੰ ਸੱਚੀ ਸ਼ਰਧਾਂਜਲੀ ਹੈ ।ਇਸ ਤੋਂ ਇਲਾਵਾ ਸਵਾਮੀ ਜੀ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਯੋਗਾ ਕੈਂਪ ਦਾ ਆਯੋਜਨ ਵੀ ਕੀਤਾ ਗਿਆ। ਇਸ ਕੈਂਪ ਵਿੱਚ ਵਿਿਦਆਰਥੀਆਂ ਨੂੰ ਕਈ ਤਰ੍ਹਾਂ ਦੇ ਯੋਗ ਆਸਣ ਤੇ ਮੁਦਰਾਵਾਂ ਕਰਵਾਈਆਂ ਗਈਆਂ। ਕਾਲਜ ਪ੍ਰਿੰਸੀਪਲ ਡਾਕਟਰ ਜਸਬੀਰ ਸਿੰਘ ਜੀ ਨੇ ਸਮੂਹ ਵਿਿਦਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸਵਸਥ ਤੇ ਸੁਖੀ ਜੀਵਨ ਲਈ ਯੋਗ ਦੀ ਮਹੱਤਾ ਤੋਂ ਜਾਣੂ ਕਰਵਾਇਆ। ਇਸ ਕੈਂਪ ਵਿੱਚ ਐਨ ਸੀ ਸੀ ਕੈਡਿਟਸ ਤੋਂ ਇਲਾਵਾ ਐਨ ਐਸ ਐਸ ਵਲੰਟੀਅਰਜ਼ ਨੇ ਹਿੱਸਾ ਲਿਆ। ਇਸ ਮੌਕੇ ਰੈਡ ਰਿਬਨ ਕਲੱਬ ਦੇ ਨੋਡਲ ਅਫਸਰ ਡਾਕਟਰ ਕੰਵਲਪ੍ਰੀਤ ਕੌਰ, ਐਨ ਐਸ ਐਸ ਪ੍ਰੋਗਰਾਮ ਅਫਸਰ ਡਾਕਟਰ ਭਗਵੰਤ ਕੌਰ ਅਤੇ ਕਾਲਜ ਦਾ ਟੀਚਿੰਗ ਤੇ ਨੌਨ ਟੀਚਿੰਗ ਸਟਾਫ ਹਾਜ਼ਰ ਰਿਹਾ।