ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰਭਾਤਫੇਰੀਆਂ ਕੱਢੀਆਂ।
Thu 2 Jan, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 2 ਜਨਵਰੀ 2019
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੋਹਲਾ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਚੋਹਲਾ ਸਾਹਿਬ ਦੇ ਪ੍ਰਧਾਨ ਗੁਰਮੁੱਖ ਸਿੰਘ ਸਾਬਕਾ ਮੈਨੇਜਰ ਨੇ ਦੱਸਿਆ ਕਿ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ ਹਨ ਜਿਸ ਵਿੱਚ ਇਲਾਕੇ ਦੀਆਂ ਸੈਕੜੇ ਸੰਗਤਾਂ ਦੇ ਹਿੱਸਾ ਲਿਆ ਇਹ ਪ੍ਰਭਾਤ ਫੇਰੀਆਂ ਗੁਰਦੁਆਰਾ ਪਾਤਿਸ਼ਾਹੀ ਪੰਜਵੀਂ ਚੋਹਲਾ ਸਾਹਿਬ ਤੋਂ ਅੰਮ੍ਰਿਤ ਵੇਲੇ ਸ਼ਰੂ ਹੋਕੇ ਇਲਾਕਾ ਚੋਹਲਾ ਸਾਹਿਬ ਦੇ ਵੱਖ ਪੜ੍ਹਾਵਾਂ ਵਿੱਚੋਂ ਦੀ ਗੁਜਰੀਆਂ ਇਸ ਸਮੇਂ ਹਾਜ਼ਰ ਸੰਗਤਾਂ ਨੇ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕੀਤਾ।ਵੱਖ-ਵੱਖ ਪੜ੍ਹਾਵਾਂ ਦੇ ਸੰਗਤਾਂ ਵੱਲੋਂ ਗੁਰੂ ਘਰ ਦਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸਭਨੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ।ਇਸ ਸਮੇਂ ਗੁਰਪਾਲ ਸਿੰੰਘ ਮੀਤ ਪ੍ਰਧਾਨ,ਕੈਪਟਨ ਬਹਾਦਰ ਸਿੰਘ,ਸੂਬੇਦਾਰ ਹਰਬੰਸ ਸਿੰਘ ਪ੍ਰਧਾਨ ਐਕਸ ਇੰਡੀਆ ਲੀਵ,ਬਲਵੰਤ ਸਿੰਘ,ਗੋਲਡੀ ਲਾਲੀ,ਜਤਿੰਦਰ ਸਿੰਘ ਸੋਨੂੰ,ਪਰਮਜੀਤ ਸਿੰਘ,ਸੁਖਜਿੰਦਰ ਸਿੰਘ,ਕੇਵਲ ਸਿੰਘ,ਸੁਰਿੰਦਰ ਸਿੰਘ,ਦਰਸ਼ਨ ਸਿੰਘ,ਤਾਰਾ ਸਿੰਘ,ਕੁਲਵਿੰਦਰ ਸਿੰਘ,ਸੁਨੀਲ,ਬੱਬਲ,ਮਣੀ,ਨਰਿੰਦਰ ਸਿੰਘ,ਸਤਨਾਮ ਸਿੰਘ,ਬੇਅੰਤ ਕੋਰ,ਬੀਬੀ ਸੁੱਖੀ,ਸਵਰਨਜੀਤ ਕੋਰ,ਗੁਰਜੀਤ ਕੋਰ,ਅਮਰੀਕ ਕੋਰ,ਤਨਪ੍ਰੀਤ ਕੋਰ,ਮਨਰਾਜ ਕੋਰ ਘੜਕਾ,ਪ੍ਰਕਾਸ਼ ਕੋਰ ਤੋਂ ਇਲਾਵਾ ਬੇਅੰਤ ਸੰਗਤਾਂ ਵੱਲੋਂ ਰੋਜ਼ਾਨਾ ਗੁਰੂ ਦਾ ਜੱਸ ਗਾਇਨ ਕੀਤਾ ਗਿਆ।
Comments (0)
Facebook Comments (0)