ਪੰਜਾਬ ਦੇ ਪਾਣੀਆਂ ਦੀ ਗੱਲ ਕੈਪਟਨ ਸਰਕਾਰ ਨੂੰ ਬੁਰੀ ਲਗਦੀ :-ਬਚਿੱਤਰ ਢਿੱਲੋਂ

ਪੰਜਾਬ ਦੇ ਪਾਣੀਆਂ ਦੀ ਗੱਲ ਕੈਪਟਨ ਸਰਕਾਰ ਨੂੰ ਬੁਰੀ ਲਗਦੀ :-ਬਚਿੱਤਰ ਢਿੱਲੋਂ

ਭਿੱਖੀਵਿੰਡ,

ਹਰਜਿੰਦਰ ਸਿੰਘ ਗੋਲਣ :

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਤੇ ਗੁਆਂਢੀ ਰਾਜ ਰਾਜਸਥਾਨ ਵਰਗਿਆਂ ਕੋਲੋਂ ਪਾਣੀ ਦਾ ਪੈਸਾ ਵਸੂਲਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਜਾ ਰਹੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਸਾਥੀ ਵਰਕਰਾਂ ਤੇ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਘੋਰ ਬੇਇਨਸਾਫ਼ੀ ਕੀਤੀ ਹੈ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੈ੍ਸ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਬਚਿੱਤਰ ਸਿੰਘ ਢਿੱਲੋਂ ਨੇ ਕੀਤਾ ਤੇ ਆਖਿਆ ਸੂਬਾ ਪੰਜਾਬ ਦੇ ਲੋਕ ਪਾਣੀ ਨੂੰ ਤਰਸ ਰਹੇ ਹਨ ,ਦੂਜੇ ਪਾਸੇ ਸਾਡੇ ਪੰਜਾਬ ਦਾ ਪਾਣੀ ਗੁਆਂਢੀ ਸੂਬਾ ਰਾਜਸਥਾਨ ਵਰਗੇ ਮੁਫ਼ਤ ਵਰਤ ਰਹੇ ਹਨ ,ਜਦੋ ਕੇ ਸਾਡੇ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਵੀ ਜਾ ਰਿਹਾ ਹੈ ! ਉਨ੍ਹਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਲੋਕ ਇਨਸਾਫ਼ ਪਾਰਟੀ ਹੱਕ ਤੇ ਸੱਚ ਦੀ ਇਨਸਾਫ ਗੱਲ ਕਰਦੀ ਹੋਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੀ ਸੀ,ਪਰ ਗਿਣੀ ਮਿਥੀ ਸਾਜਿਸ਼ ਹੇਠ ਚੰਡੀਗੜ੍ਹ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਤੇ ਸਾਥੀਆਂ ਤੇ ਅੰਧਾ ਧੁੰਦ ਪਾਣੀ ਦੀਆਂ ਬੁਛਾੜਾਂ ਕਰਕੇ , ਜਿੱਥੇ ਪਾਰਟੀ ਵਰਕਰਾਂ ਤੇ ਤਸ਼ੱਦਦ ਕੀਤਾ ਉੱਥੇ ਸੱਚ ਦੀ ਗੱਲ ਕਰਨ ਤੋਂ ਰੋਕਿਆ ਹੈ !ਉਨ੍ਹਾਂ ਨੇ ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਜੇਕਰ ਪਾਣੀਆਂ ਦਾ ਕਰੋੜਾਂ ਰੁਪਿਆ ਰਾਜਸਥਾਨ ਤੋਂ ਵਸੂਲ ਕਰ ਲਿਆ ਜਾਵੇ ਤਾਂ ਪੰਜਾਬ ਦੀ  ਤਰਸਯੋਗ ਹਾਲਤ ਸੁਧਰ ਸਕਦੀ ਹੈ,ਪਰ ਕੈਪਟਨ ਅਮਰਿੰਦਰ ਦੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੀ ਹਾਲਤ ਇਸ ਪੈਸੇ ਨਾਲ ਸੁਧਰ ਜਾਵੇ ! ਉਨ੍ਹਾਂ ਨੇ ਇਹ ਵੀ ਕਿਹਾ ਚਾਹੇ ਕੈਪਟਨ ਸਰਕਾਰ ਕੁਝ ਵੀ ਕਰ ਲਵੇ ਲੋਕ ਇਨਸਾਫ ਪਾਰਟੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੀ ਹੋਈ ਪੰਜਾਬ ਨਾਲ ਇਨਸਾਫ਼ ਕਰਵਾ ਕੇ ਦਮ ਲਵੇਗੀ ! ਇਸ ਮੌਕੇ ਅਮਰਪਾਲ ਸਿੰਘ ਖਹਿਰਾ ਸਮੇਤ ਆਦਿ ਪਾਰਟੀ ਆਗੂ ਹਾਜ਼ਰ ਸਨ !