
ਡ੍ਰਗ ਓਵਰਡੋਜ ਨਾਲ ਮੀਕਾ ਸਿੰਘ ਦੀ ਮੈਨੇਜਰ ਦਾ ਹੋਇਆ ਦੇਹਾਂਤ , ਸਟੂਡਿਓ ਵਿੱਚ ਮਿਲੀ ਲਾਸ਼
Sat 22 Feb, 2020 0
ਬਾਲੀਵੁਡ ਦੇ ਮਸ਼ਹੂਰ ਪਲੇਅਬੈਕ ਸਿੰਗਰ ਮੀਕਾ ਸਿੰਘ ਦੀ ਮੈਨੇਜਰ ਸੌਮਿਆ ਖਾਨ ਦਾ ਦੇਹਾਂਤ ਹੋ ਗਿਆ ਹੈ। ਖਬਰਾਂ ਅਨੁਸਾਰ ਸੌਮਿਆ ਨੇ ਬਹੁਤ ਜਿਆਦਾ ਨੀਂਦ ਦੀ ਗੋਲੀਆਂ ਲੈ ਕੇ ਖੁਦ ਦੀ ਜਾਨ ਲੈ ਲਈ ਹੈ। ਮੀਕਾ ਸਿੰਘ ਨੇ ਸੌਮਿਆ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਜਾਹਿਰ ਕੀਤਾ।
ਸੌਮਿਆ ਦੇ ਦੇਹਾਂਤ ਦੀ ਗੱਲ ਮੀਕਾ ਸਿੰਘ ਦੀ ਪੋਸਟ ਤੋਂ ਬਾਅਦ ਸਾਹਮਣੇ ਆਈ ਹੈ। ਖਬਰਾਂ ਅਨੁਸਾਰ ਮੀਡੀਆ ਨਾਲ ਗੱਲਬਾਤ ਦੌਰਾਨ ਇੰਸਪੈਕਟਰ ਨੇ ਦੱਸਿਆ ਕਿ ਸੌਮਿਆ ਡਿਪ੍ਰੈਸ਼ਨ ਨਾਲ ਜੂਝ ਰਹੀ ਸੀ ਅਤੇ ਡ੍ਰਗ ਓਵਰਡੋਸ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ ਹੈ।
ਮੀਕਾ ਸਿੰਘ ਨੇ ਸੌਮਿਆ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਪੋਸਟ ਵਿੱਚ ਲਿਖਿਆ 'ਵਾਹੇਗੁਰੂ ਜੀ ਕਾ ਖਾਲਸਾ ਵਾਹੁਗੁਰੂ ਜੀ ਕੀ ਫਤੇਹ,ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੀ ਪਿਆਰੀ ਸੌਮਿਆ ਖਾਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਉਨ੍ਹਾਂ ਨੇ ਬਹੁਤ ਘੱਟ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਅਤੇ ਉਹ ਆਪਣੇ ਪਿੱਛੇ ਢੇਰ ਸਾਰੀਆਂ ਖੂਬਸੂਰਤ ਯਾਦਾਂ ਛੱਡ ਗਈ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪਰੀਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਦਿੰਦਾ ਹਾਂ।
ਖਬਰਾਂ ਅਨੁਸਾਰ ਸੌਮਿਆ ਦਾ ਸਰੀਰ ਅੰਤਿਮ ਸਸਕਾਰ ਦੇ ਲਈ ਉਨ੍ਹਾਂ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੰਜਾਬ ਵਿੱਚ ਕੀਤਾ ਜਾਵੇਗਾ।ਵਰਸੋਵਾ ਪੁਲਿਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਰਾਘਵੇਂਦਰ ਠਾਕੁਰ ਨੇ ਦੱਸਿਆ ਕਿ ਇਹ ਘਟਨਾ 2 ਫਰਵਰੀ ਨੂੰ ਹੋਈ, ਸਾਨੂੰ ਇਸ ਮਾਮਲੇ ਵਿੱਚ ਕੋਈ ਸ਼ੱਕ ਨਜ਼ਰ ਨਹੀਂ ਆ ਰਿਹਾ ਹੈ ਅਤੇ ਅਸੀਂ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰ ਲਿਆ ਹੈ।
Comments (0)
Facebook Comments (0)