
ਕਸ਼ਮੀਰੀ ਵਿਦਿਆਰਥੀ ਅਤੇ ਕਈ ਕਸ਼ਮੀਰੀ ਵਪਾਰੀ ਖਾਲਸਾ ਏਡ ਦੀ ਸਹਾਇਤਾ ਨਾਲ ਪਹੁੰਚ ਰਹੇ ਘਰ
Thu 21 Feb, 2019 0
ਕਸ਼ਮੀਰੀ ਵਿਦਿਆਰਥੀ ਅਤੇ ਕਈ ਕਸ਼ਮੀਰੀ ਵਪਾਰੀ ਖਾਲਸਾ ਏਡ ਦੀ ਸਹਾਇਤਾ ਨਾਲ ਘਰ ਪਹੁੰਚ ਰਹੇ ਹਨ। ਪਹੁੰਚ ਰਹੇ ਵਿਦਿਆਰਥੀਆਂ ਦੇ ਮੂੰਹੋਂ ਸਿੱਖ ਭਾਈਚਾਰੇ ਦੀ ਬਹਾਦਰੀ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਪੁਲਵਾਮਾ ਹਮਲੇ ਨੂੰ ਲੈ ਕੇ ਕਸ਼ਮੀਰੀਆਂ ਖਿਲਾਫ ਕੁਝ ਲੋਕਾਂ ਦੇ ਦਿਲਾਂ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ । ਜਿਸ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਕਸ਼ਮੀਰੀਆਂ ਨਾਲ ਬਦਸਲੂਕੀ ਦੇ ਨਾਲ ਨਾਲ ਕੁੱਟਮਾਰ ਕਰਨ ਦੀਆ ਘਟਨਾਵਾਂ ਵੀ ਸਾਹਮਣੇ ਆਈਆ ਹਨ।
ਪਰ ਇਸ ਮੁਸੀਬਤ ਦੀ ਘੜੀ ਵਿਚ ਕਸ਼ਮੀਰੀਆਂ ਦੀ ਬਾਂਹ ਫੜਣ ਲਈ ਸਿੱਖ ਕੌਮ ਮਸੀਹਾ ਬਣ ਕੇ ਅੱਗੇ ਆਈ ਹੈ , ਜਿਸ ਵਿਚ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਖਾਲਸਾ ਏਡ ਨੇ ਅਹਿਮ ਭੂਮਿਕਾ ਨਿਭਾਈ ਹੈ । ਖਾਲਸਾ ਏਡ ਵਲੋਂ ਕਸ਼ਮੀਰੀਆਂ ਨੂੰ ਉਨ੍ਹਾਂ ਦਾ ਵਾਲ ਵਿੰਗਾ ਹੋਏ ਬਿਨਾਂ ਉਨ੍ਹਾਂ ਦੀ ਇਕ ਢਾਲ ਬਣਕੇ ਸੁਖੀ ਸਾਂਦੀ ਉਨਾਂ ਦੇ ਘਰ ਪਹੁੰਚਾਇਆ ਗਿਆ ਹੈ । ਸਿੱਖਾਂ ਦੀ ਦਰਿਆ ਦਿਲੀ ਦੇਖ ਕਸ਼ਮੀਰੀਆਂ ਨੇ ਸਿੱਖਾਂ ਪ੍ਰਤੀ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
khalsa aid assists Kashmiri students
ਦੱਸ ਦਈਏ ਕਿ ਕਸ਼ਮੀਰੀਆਂ ਵੱਲੋਂ ਸ਼ੁਕਰਾਨਾ ਕਰਦੇ ਹੋਏ ਸਿੱਖ ਭਾਈਚਾਰੇ ਲਈ ਇਕ ਕਸ਼ਮੀਰੀ ਡਾਕਟਰ ਨੇ ਮੁਫ਼ਤ ਇਲਾਜ ਅਤੇ Gulmohar Snow Bikers ਵਲੋਂ ਝੂਟੇ ਲੈਣ ਵਾਲੀਆਂ ਬਾਇਕਾਂ ਦੇ ਮੁੱਲ ਵਿਚ 60 ਪ੍ਰਤੀਸ਼ਤ ਕਟੌਤੀ ਕੀਤੀ ਗਈ। ਇਸ ਉੱਤੇ Cartoonist Suhail Naqashbandi ਨੇ ਟਵੀਟ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਇਕ ਸਰਦਾਰ ਪਾਣੀ 'ਚ ਡੁਬਦੇ ਕਸ਼ਮੀਰੀ ਨੂੰ ਬਚਾ ਰਿਹਾ ਹੈ । ਇਸ ਤਰਾਂ ਦੇ ਕਈ ਟਵੀਟ ਸਿੱਖਾਂ ਦੇ ਮਾਣ ਸਤਿਕਾਰ ਚ ਇੰਟਰਨੈਟ ਤੇ ਉਨ੍ਹਾਂ ਦੀ ਬਹਾਦਰੀ ਅਤੇ ਦਰਿਆਦਿਲੀ ਦਾ ਸ਼ੁਕਰਾਨਾ ਕਰਦੇ ਦਿਖਾਏ ਜਾ ਰਹੇ ਹਨ।
Comments (0)
Facebook Comments (0)