ਬਾਬਾ ਪ੍ਰਗਟ ਸਿੰਘ ਨੇ ਠੰਡ ਤੋਂ ਬਚਣ ਲਈ ਮੁਫ਼ਤ ਕੰਬਲ ਵੰਡੇ

ਬਾਬਾ ਪ੍ਰਗਟ ਸਿੰਘ ਨੇ  ਠੰਡ ਤੋਂ ਬਚਣ ਲਈ ਮੁਫ਼ਤ ਕੰਬਲ ਵੰਡੇ

ਚੋਹਲਾ ਸਾਹਿਬ 30 ਨਵੰਬਰ 2019 

ਬਾਬਾ ਪ੍ਰਗਟ ਸਿੰਘ ਸੇਵਾਦਾਰ ਗੁਰਦੁਆਰਾ ਬਾਬਾ ਲੂੰਆਂ ਚੋਹਲਾ ਸਾਹਿਬ ਜ਼ੋ ਗਰੀਬਾਂ ਅਤੇ ਲੋੜਵੰਦਾਂ ਦੇ ਖੁਸ਼ੀ ਤੇ ਗਮੀਂ ਦੇ ਮੋਕੇ ਬਿਨਾਂ ਭੇਟਾ ਲਿਆ ਰਸਭਿੰਨਾ ਕੀਤਰਨ ਕਰਦੇ ਹਨ ਜਿਸ ਕਾਰਨ ਇਲਾਕੇ ਵਿੱਚ ਉਨਾਂ ਦੀ ਬਹੁਤ ਪ੍ਰਸੰਸਾ ਹੋ ਰਹੀ ਹੈ।ਬਾਬਾ ਪ੍ਰਗਟ ਸਿੰਘ ਨੇ ਅੱਜ ਗਰੀਬ ਅਤੇ ਮਜਲੂਮਾਂ ਦੀ ਮਦਦ ਕਰਦੇ ਹੋਏ ਮੁਫ਼ਤ ਵਿੱਚ ਠੰਡ ਤੋਂ ਬਚਣ ਲਈ ਕੰਬਲ ਵੰਡੇ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਦਾਨੀ ਸੱਜਣਾ ਦੀ ਮਦਦ ਨਾਲ ਆਪਣੇ ਨਾਲ ਚਾਰ-ਪੰਜ ਸਿੱਘਾਂ ਨੂੰ ਲੈਕੇ ਜਗਾ ਜਗਾ ਤੇ ਘੁੰਮਕੇ ਜਿਥੇ ਗਰੀਬ ਤੇ ਮਜਲੂਮ ਠੰਡ ਵਿੱਚ ਡਰ ਰਹੇ ਹੁੰਦੇ ਹਨ ਨੂੰ ਮੁਫ਼ਤ ਵਿੱਚ ਕੰਬਲ ਵੰਡਦੇ ਹਨ ਬਾਬਾ ਪ੍ਰਗਟ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ,।ਇਸ ਲਈ ਸਾਨੂੰ ਗਰੀਬ ਇਨਸਾਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਅਤੇ ਇਹ ਧਿਆਨ ਰੱਖਿਆ ਜਾਵੇ ਕਿ ਜ਼ੋ ਇਨਸਾਨ ਲੋੜਵੰਦ ਹੈ ਅਤੇ ਵਾਕਿਆ ਹੀ ਉਸਨੂੰ ਮਦਦ ਦੀ ਜਰੂਰਤ ਹੈ ਉਸਦੀ ਮਦਦ ਜਰੂਰ ਕਰਨੀ ਚਾਹੀਦੀ ਹੈ ਇਸ ਨਾਲ ਪ੍ਰਮਾਤਮਾਂ ਵੀ ਖੁਸ਼ ਹੁੰਦਾ ਹੈ।ਬਾਬਾ ਪ੍ਰਗਟ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਗਰੀਬ ਅਤੇ ਲੋੜਵੰਦ ਨੂੰ ਸਰਦੀ ਦੇ ਮੋਸਮ ਵਿੱਚ ਕੰਬਲ,ਦਰੀ,ਖੇਸ,ਚਾਦਰ,ਰਜਾਈ,ਤਲਾਈ ਤੇ ਠੰਡ ਤੋਂ ਬਚਣ ਲਈ ਕਪੜੇ ਮੁਫ਼ਤ ਵਿੱਚ ਵੰਡਾਂਗੇ ਤਾਂ ਇਹ ਗੁਰੂ ਨਾਨਕ ਦੇ ਜੀ ਦੇ 550 ਸਾਲਾ ਪ੍ਰਕਾਸ਼ਪੁਰਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।