ਬੇਅਦਬੀ ਮਾਮਲੇ ਤੇ ਸਿਆਸਤ ਖੇਡਣਾ ਨਿੰਦਣ ਯੋਗ : ਬਿੱਟੂ ਖਵਾਸਪੁਰ

ਬੇਅਦਬੀ ਮਾਮਲੇ ਤੇ ਸਿਆਸਤ ਖੇਡਣਾ ਨਿੰਦਣ ਯੋਗ :  ਬਿੱਟੂ ਖਵਾਸਪੁਰ

ਫਤਿਆਬਾਦ 11 ਜੂਨ  (ਦਿਲਬਾਗ ਵਿਰਕ )

ਅੱਜ ਕੱਲ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸ਼ੋਸ਼ਲ ਮੀਡਿਆ ਦਾ ਸ਼ਿੰਗਾਰ ਬਣੇ ਹਲਕਾ ਵਿਧਾਇਕ ਤੇ ਟਿਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਕਿਹਾ ਕੇ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿਆਸੀ ਰੋਟੀਆਂ ਸੇਕਣ ਵਾਲੇ ਲੀਡਰਾਂ ਨੂੰ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਓਹਨਾ ਕਿਹਾ ਕਿ ਧਰਮ ਦੇ ਨਾਮ ਤੇ ਸਿਆਸਤ ਕਰ ਅਸਤੀਫੇ ਦਾ ਡਰਾਮਾ ਰਚ ਸੁਰਖੀਆਂ ਵਿਚ ਰਹਿਣ ਵਾਲੇ  ਹਲਕਾ ਵਿਧਾਇਕ ਹੁਣ ਕਿਥੇ ਹਨ.ਜਿਸਨੇ ਧਰਮ ਦੇ ਨਾਮ ਪਰ ਸਿਆਸਤ ਕਰ ਹਲਕੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ / ਓਹਨਾ ਕਿਹਾ ਕਿ ਕਾਂਗਰਸ ਦੀ  ਸਰਕਾਰ ਹੋਣ ਦੇ ਬਾਵਜੂਦ ਵੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਹਨਾਂ ਘਟਨਾਵਾਂ ਤੇ ਧਰਮ ਦਾ ਵਾਸਤਾ ਪਾਕੇ ਵੋਟਾਂ ਹਥਿਆਉਣ ਵਾਲੇ ਕਾਂਗਰਸੀ ਵਿਧਾਇਕ ਦੀ ਚੁੱਪ ਅਨੇਕਾਂ ਸਵਾਲ ਕਰ ਰਹੀ ਹੈ ਇਸ ਚੁੱਪ ਨੇ ਹਲਕਾ ਵਿਧਾਇਕ ਦਾ ਚੇਹਰਾ ਸਾਹਮਣੇ ਲਿਆ ਦਿਤਾ ਹੈ.ਜਿਸਤੋਂ ਹਲਕਾ ਵਿਧਾਇਕ ਭਲੀ ਭਾਂਤੀ ਜਾਣੂ ਹੋ ਚੁੱਕੇ ਹਨ। ਓਹਨਾ ਕਿਹਾ ਹਲਕੇ ਦੇ ਲੋਕ ਵਿਧਾਇਕ ਦੀ ਕਾਰਗੁਜਾਰੀ ਤੋਂ ਦੁਖੀ ਹਨ ਓਹਨਾ ਕਿਹਾ ਕਿ ਹਲਕਾ ਵਿਧਾਇਕ ਨੇ ਸੰਗਤਾਂ ਦੇ ਹਿਰਦੇ ਵਲੂੰਦਰੇ ਹਨ ਤੇ ਇਹਨਾ ਨੂੰ ਸੰਗਤਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ।