ਪਿੰਡ ਠੱਠੀਆਂ ਮਹੰਤਾਂ ਦੀ ਐਕਸਿਸ ਬੈਂਕ ਵਿੱਚੋਂ ਦਿਨ ਦਿਹਾੜੇ ਲੁੱਟੇ 6 ਲੱਖ ਰੁਪੈ

ਪਿੰਡ ਠੱਠੀਆਂ ਮਹੰਤਾਂ ਦੀ ਐਕਸਿਸ ਬੈਂਕ ਵਿੱਚੋਂ ਦਿਨ ਦਿਹਾੜੇ ਲੁੱਟੇ 6 ਲੱਖ ਰੁਪੈ

ਤਰਨ ਤਾਰਨ 17 ਜਨਵਰੀ 2019 
ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਬਾਰੇ ਅਸੀਂ ਨਿੱਤ ਦਿਹਾੜੇ ਸੁਣ ਰਹੇ ਹਾਂ ਇਸੇ ਤਰਾਂ ਦੀ ਇੱਕ ਦਲੇਰਾਨਾਂ ਘਟਨਾ ਇਥੋਂ ਨਜ਼ਦੀਕ ਪਿੰਡ ਠੱਠੀਆਂ ਮਹੰਤਾਂ ਵਿਖੇ ਚੋਰਾਂ ਵੱਲੋਂ ਬੈਂਕ ਵਿੱਚ ਲੱਖਾਂ ਦੀ ਲੁੱਟ ਕਰਨ ਨਾਲ ਵਾਪਰੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ ਦੇ ਸਮੇਂ ਲੁਟੇਰੇ ਚਿੱਟੇ ਰੰਗ ਦੀ ਸਵਿਫਟ ਕਾਰ ਤੇ ਸਵਾਰ ਹੋਕੇ ਆਏ ਅਤੇ ਪਿੰਡ ਠੱਠੀਆਂ ਮਹੰਤਾਂ ਰੋਡ ਤੇ ਸਥਿਤ ਐਕਸਿਸ ਬੈਂਕ ਵਿੱਚੋਂ ਹਥਿਆਰਾਂ ਦੀ ਨੋਕ ਤੇ ਲਗਪਗ 6 ਲੱਖ ਰੁਪੈ ਦੀ ਲੁੱਟ ਕਰਕੇ ਰਫੂ ਚੱਕਰ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਇੱਕ ਨੋਜਵਾਨ ਬੈਂਕ ਵਿੱਚ ਗਾਹਕ ਬਣਕੇ ਦਾਖਲਾ ਹੋਇਆ ਅਤੇ ਇਸਤੋਂ ਬਾਅਦ 3 ਹੋਰ ਨਕਾਬਪੋਸ਼ ਵਿਆਕਤੀ ਹਥਿਆਰਾਂ ਨਾਲ ਲੈਸ ਬੈਂਕ ਵਿੱਚ ਦਾਖਲ ਹੋਏ ਜਿੰਨਾਂ ਨੇ ਸਭ ਨੂੰ ਡਰਾਇਆ ਧਮਕਾਇਆ ਕੋਈ ਵੀ ਹਿੱਲੇਗਾ ਨਹੀਂ ਅਤੇ ਜੇਬ ਵਿੱਚੋਂ ਹੱਥ ਬਾਹਰ ਕੱਢਣ ਲਈ ਕਿਹਾ।ਫਿਰ ਲੁਟੇਰਿਆਂ ਨੇ ਕੈਸ਼ੀਅਰ ਦੇ ਕੈਬਿਨ ਵਿੱਚੋਂ ਛੇ ਲੱਖ ਰੁਪੈ ਲੁੱਟ ਲਏ ਅਤੇ ਜਾਂਦੇ ਜਾਂਦੇ ਬੈਂਕ ਮੈਨੇਜਰ ਲਖਵਿੰਦਰ ਸਿੰਘ ਨੰੁੂ ਡਰਾਕੇ ਸੀ.ਸੀ.ਟੀ.ਵੀ ਦੇ ਡੀ.ਵੀ.ਆਰ ਵੀ ਨਾਲ ਲੈ ਗਏ।