ਬੰਦਾ ਬੰਦੇ ਦਾ ਦਾਰੂ

ਬੰਦਾ ਬੰਦੇ ਦਾ ਦਾਰੂ

ਬੰਦਾ ਬੰਦੇ ਦਾ ਦਾਰੂ ਸੀ ਲੋਕ ਕਹਿੰਦੇ, ਹੋਇਆ ਪਿਆ ਅੱਜ ਹੋਰ ਹੀ ਹਾਲ ਮੀਆਂ,
ਨੇਕੀ ਬਦੀ ਦੇ ਇਥੇ ਹੀ ਹੋਣ ਨਿਬੇੜੇ, ਮੂਰਖ ਜੋ ਆਖੇ, ਜਾਂਦਾ ਸੱਭ ਨਾਲ ਮੀਆਂ,
ਸੱਚੇ ਰੱਬ ਨੂੰ ਭੁੱਲ ਬੰਦਾ ਕਰੇ ਕਾਰੇ, ਅੰਤ ਵੇਲੇ ਦਾ ਰਖਦਾ ਨਹੀਂਉਂ ਖ਼ਿਆਲ ਮੀਆਂ,

ਮਾੜੇ ਕੰਮ ਦੇ ਹੁੰਦੇ ਸਦਾ ਸਿੱਟੇ ਮਾੜੇ, ਆਉਂਦਾ ਇਕ ਦਿਨ ਤੇਜ਼ ਭੂਚਾਲ ਮੀਆਂ,
'ਉੱਡਤਾਂ ਵਾਲਿਆ' ਹੱਕ ਦੀ ਰੋਟੀ ਚੰਗੀ, ਝੂਠ ਦੀ ਵਿਚੋਂ ਨਿਕਲੇ ਖ਼ੂਨ ਲਾਲ ਮੀਆਂ,
-ਜੀਤ ਹਰਜੀਤ, ਸੰਪਰਕ : 97816-77772