ਮੈਂ ਹੈਰਾਨ ਹਾਂ-------ਗੁਰਮੀਤ ਸਿੰਘ ਪੱਟੀ ਐਡਵੋਕੇਟ

ਮੈਂ ਹੈਰਾਨ ਹਾਂ-------ਗੁਰਮੀਤ ਸਿੰਘ ਪੱਟੀ ਐਡਵੋਕੇਟ

ਮੈਂ ਹੈਰਾਨ ਹਾਂ-------ਗੁਰਮੀਤ ਸਿੰਘ ਪੱਟੀ ਐਡਵੋਕੇਟ

ਤਹਿਜ਼ੀਬ ਦੇ ਮਤਲੱਬ ਅਜੀਬੋ ਗਰੀਬ ਨੇ,
ਔਰਤ ਤੇ ਮਰਦ ਲਈ ਪ੍ਰੀਭਾਸ਼ਾ ਵੱਖਰੀ ਵੱਖਰੀ ਏ,
ਅਸੂਲਾਂ ਦੇ ਨਿਰਮਾਣ ਅਤੇ ਵਿਨਾਸ਼ ਮਰਦ ਹੀ ਕਰਦਾ ਏ,
ਸੰਵਿਧਾਨ ਲਿਖਦਾ ਏ ਖੁਦ ਲਾਗੂ ਕਰਨ ਤਰਮੀਮ ਕਰਦਾ ਏ,
ਮਰਦ ਇੱਜਤ ਦਾ ਖਿਲਵਾੜ ਕਰਦਾ ਤੇ ਮਰਦ ਅਖਵਾਉਂਦਾ ਏ,
ਸਾਰੀ ਉਮਰ ਲਈ ਦਾਗਦਾਰ ਔਰਤ ਨੂੰ ਬਣਾਉਂਦਾ ਏ,
ਹਰ ਅਧਿਕਾਰ ਦੀ ਹੱਕਦਾਰ ਆਪਣੀ ਸੁਰੱਖਿਆ ਲਈ,
ਮਰਦ ਦੇ ਬਰਾਬਰ ਜਿਉਣ ਦੀ ਆਸ ਕਰਦੀ ਸੁਲਗਦੀ ਏ,
ਕਲਮ ਦੀ ਜਗ੍ਹਾ ਬੰਦੂਕ ਵੱਲ ਤਕਦੀ ਆਪਣੀ ਹੋਂਦ ਬਦਲਦੀ ਏ,
ਮੈਂ ਹੈਰਾਨ ਹਾਂ ਜਿਵੇਂ ਅਰਥ ਬਦਲਣ ਲਈ ਉਤਾਵਲੀ ਔਰਤ ਏ !

ਗੁਰਮੀਤ ਸਿੰਘ ਪੱਟੀ ਐਡਵੋਕੇਟ ਤਰਨਤਾਰਨ