ਐਸਿਡ ਅਟੈਕ ਪੀੜੀਤਾ ਤੇ ਬਣੀ ਫਿਲਮ ਛਪਾਕ ਦਾ ਟ੍ਰੇਲਰ
Wed 11 Dec, 2019 0ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ।ਟਰੇਲਰ ਵਿਚ ਦੀਪਿਕਾ ਦਾ ਨਾਮ ਮਾਲਤੀ ਹੈ, ਜੋ ਇਕ ਐਸਿਡ ਅਟੈਕ ਪੀੜਤਾ ਹੈ।ਫੈਨਜ਼ ਉਨ੍ਹਾਂ ਦੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਲੰਬੇ ਸਮੇਂ ਤੋਂ ਬਾਅਦ ਦੀਪਿਕਾ ਬਹੁਤ ਜਲਦ ਪਰਦੇ 'ਤੇ ਵਾਪਸੀ ਕਰੇਗੀ। ਬੀਤੇ ਕੁਝ ਦਿਨ ਪਹਿਲਾਂ ਇਸ ਫਿਲਮ ਦਾ ਪੋਸਟਰ ਰਿਲੀਜ਼ ਹੋਇਆ ਸੀ, ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਅਤੇ ਹੁਣ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ।
Deepika film chhapaak trailer out
ਦੀਪਿਕਾ ਦਾ ਲੁੱਕ ਟਰੇਲਰ ਵਿਚ ਕਾਫੀ ਦਮਦਾਰ ਨਜ਼ਰ ਆ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਲੋਕ ਦੀਪਿਕਾ ਨੂੰ ਅਦਾਕਾਰੀ ਦੀ ਰਾਣੀ ਕਹਿ ਰਹੇ ਹਨ। ਲੋਕ ਫਿਲਮ ਦੇ ਟ੍ਰੇਲਰ ਨੂੰ ਵੇਖਦੇ ਹੋਏ ਰੋਣ ਲੱਗ ਪਏ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਹੈ। 2005 ਵਿੱਚ, ਇੱਕ ਬਦਮਾਸ਼ ਨੇ ਦਿਨ ਦਿਹਾੜੇ ਲਕਸ਼ਮੀ ਅਗਰਵਾਲ 'ਤੇ ਤੇਜ਼ਾਬ ਸੁੱਟ ਦਿੱਤਾ ਸੀ। ਦਰਅਸਲ, ਇਹ ਇਸ ਲਈ ਹੋਇਆ ਕਿਉਂਕਿ ਲਕਸ਼ਮੀ ਨੇ ਉਸ ਵਿਅਕਤੀ ਦੇ ਵਿਆਹ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ।ਚਿਹਰੇ ਤੇ ਤੇਜ਼ਾਬ ਸੁੱਟਣ ਕਾਰਨ ਲਕਸ਼ਮੀ ਦਾ ਪੂਰਾ ਚਿਹਰਾ ਖ਼ਰਾਬ ਹੋ ਗਿਆ ਸੀ। ਪਰ ਲਕਸ਼ਮੀ ਨੇ ਹਾਰ ਨਹੀਂ ਮੰਨੀ। ਉਹ ਖੜੀ ਹੋਈ ਅਤੇ ਲੜਦੀ ਰਹੀ।ਲਕਸ਼ਮੀ ਦੇ ਬੁਲੰਦ ਇਰਾਦਿਆਂ ਕਾਰਨ ਸਥਾਨਕ ਦੁਕਾਨਾਂ ਵਿਚ ਤੇਜ਼ਾਬ ਅਤੇ ਰਸਾਇਣ ਦੀ ਵਿਕਰੀ ਬਾਰੇ ਸਖਤ ਕਾਨੂੰਨ ਬਣਾਇਆ ਗਿਆ ਸੀ।ਇਸ ਫਿਲਮ ਦੀ ਨਿਰਮਾਤਾ ਮੇਘਨਾ ਗੁਲਜ਼ਾਰ ਹੈ ਤੇ ਇਹ ਫਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ 3 ਡੀ ਵਿਚ ਬਣਾਈ ਜਾ ਰਹੀ ਹੈ ਅਤੇ ਇਹ ਫਿਲਮ ਭਾਰਤ ਵਿਚ ਬਣੀ ਹੁਣ ਤਕ ਦੀ ਸਭ ਤੋਂ ਮਹਿੰਗੀ ਫਿਲਮਾਂ ਵਿਚੋਂ ਇਕ ਹੋਵੇਗੀ। ਦੀਪਿਕਾ ਨੇ ਕੁਝ ਸਮੇ ਪਹਿਲਾ ਇਸ ਫਿਲਮ ਦਾ ਪੋਸਟਰ ਸਾਂਝਾ ਕੀਤਾ ਸੀ ਜਿਸ ਵਿਚ ਦੀਪਿਕਾ ਮੁਸ਼ਕਰਾਉਂਦੀ ਹੋਈ ਸ਼ੀਸ਼ੇ ਦੇ ਪਿੱਛੇ ਤੋਂ ਦੇਖ ਰਹੀ ਹੈ ਅਤੇ ਸ਼ੀਸ਼ੇ ਵਿਚ ਵੀ ਉਨ੍ਹਾਂ ਦਾ ਚੇਹਰਾ ਦਿਖਾਈ ਦੇ ਰਿਹਾ ਹੈ। ਇਸ ਲੁਕ ਨੂੰ ਸਾਂਝੀ ਕਰਦੇ ਹੋਏ ਦੀਪਿਕਾ ਨੇ ਇਹ ਵੀ ਲਿਖਿਆ, 'ਅਜਿਹਾ ਚਰਿੱਤਰ ਜੋ ਹਮੇਸ਼ਾ ਮੇਰੇ ਨਾਲ ਰਹੇਗਾ. ਮਾਲਤੀ।'
Comments (0)
Facebook Comments (0)