ਨਿਰਭਿਆ ਬਲਾਤਕਾਰ ਦੇ ਇੱਕ ਦੋਸ਼ੀ ਨੂੰ ਤਿਹਾੜ ਜੇਲ 'ਚ ਕੀਤਾ ਗਿਆ ਸ਼ਿਫਟ : ਕੀ 16 ਦਸੰਬਰ ਨੂੰ ਫਾਂਸੀ ਦਿੱਤੀ ਜਾ ਰਹੀ ਹੈ ?

ਨਿਰਭਿਆ ਬਲਾਤਕਾਰ ਦੇ ਇੱਕ ਦੋਸ਼ੀ ਨੂੰ ਤਿਹਾੜ ਜੇਲ 'ਚ ਕੀਤਾ ਗਿਆ ਸ਼ਿਫਟ : ਕੀ 16 ਦਸੰਬਰ ਨੂੰ ਫਾਂਸੀ ਦਿੱਤੀ ਜਾ ਰਹੀ ਹੈ ?

ਨਿਰਭਿਆ ਬਲਾਤਕਾਰ ਦੇ ਇੱਕ ਦੋਸ਼ੀ ਵਿਨੇ ਸ਼ਰਮਾ ਨੂੰ ਮੰਡੋਲੀ ਜੇਲ੍ਹ ਵਿੱਚੋਂ ਦਿੱਲੀ ਦੀ ਤਿਹਾੜ ਜੇਲ 'ਚ ਸ਼ਿਫਟ ਕੀਤਾ ਗਿਆ ਹੈ। ਸਾਲ 2012 'ਚ ਦਿੱਲੀ 'ਚ ਹੋਏ ਨਿਰਭਿਆ ਕਾਂਡ ਦੇ ਚਾਰੇ ਦੋਸ਼ੀ ਮੁਕੇਸ਼, ਪਵਨ ਸ਼ਰਮਾ, ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਉੱਪਰੀ ਅਦਾਲਤਾਂ ਨੇ ਕਾਇਮ ਰੱਖਿਆ ਸੀ। ਬੀਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਔਰਤਾਂ ਵਿਰੁੱਧ ਘਿਣੌਨੇ ਅਪਰਾਧ ਕਰਨਾ ਵਾਲਿਆਂ ਨੂੰ ਰਹਿਮ ਪਟੀਸ਼ਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇੱਕ ਤਰੀਕੇ ਨਾਲ ਉਨ੍ਹਾਂ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਦੋਸ਼ੀਆਂ ਨੂੰ ਮਾਫੀ ਦੇ ਵਿਰੁੱਧ ਹਨ। ਵਿਨੇ ਸ਼ਰਮਾ ਤੋਂ ਇਲਾਵਾ ਬਾਕੀ ਤਿੰਨ ਦੋਸ਼ੀ ਪਹਿਲਾਂ ਹੀ ਤਿਹਾੜ ਜੇਲ 'ਚ ਬੰਦ ਹਨ।
16 ਦਸੰਬਰ 2012 ਨੂੰ ਨਿਰਭਿਆ ਕਾਂਡ ਹੋਇਆ ਸੀ। ਹੁਣ ਤਿਹਾੜ ਜੇਲ 'ਚ ਹਲਚਲ ਵੇਖੀ ਜਾ ਰਹੀ ਹੈ।ਖ਼ਬਰਾਂ ਅਨੁਸਾਰ ਦੋਸ਼ੀਆਂ ਨੂੰ 16 ਦਸੰਬਰ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਤਿਹਾੜ ਜੇਲ ਪ੍ਰਸ਼ਾਸਨ ਨੇ ਡਮੀ ਫਾਂਸੀ ਦਾ ਟ੍ਰਾਇਲ ਕੀਤਾ ਹੈ, ਜਿਸ ਲਈ 100 ਕਿੱਲੋ ਰੇਤੇ ਦੀਆਂ ਬੋਰੀਆਂ ਨੂੰ ਇੱਕ ਘੰਟੇ ਤਕ ਫਾਂਸੀ 'ਤੇ ਲਟਕਾ ਕੇ ਵੇਖਿਆ ਗਿਆ। ਹਰੇਕ ਫਾਂਸੀ ਤੋਂ ਪਹਿਲਾਂ ਟ੍ਰਾਇਲ ਹੁੰਦਾ ਹੈ ਤਾ ਕਿ ਫਾਂਸੀ ਦੇਣ ਸਮੇਂ ਕਈ ਗਲਤੀ ਨਾ ਹੋਵੇ।