
ਰੁਜ਼ਗਾਰ ਅਤੇ ਜੀਵਨ ਕੌਸ਼ਲ ਵਿਸ਼ੇ ਤੇ ਸਪਤਾਹਿਕ ਵਰਕਸ਼ਾਪ ਸਫਲਤਾਪੂਰਵਕ ਸੰਪੰਨ
Sat 22 Feb, 2025 0
ਚੋਹਲਾ ਸਾਹਿਬ 22 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਵਿਖੇ ਇੰਜੀ। ਸ੍ਰ। ਸੁਖਮਿੰਦਰ ਸਿੰਘ ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਪ੍ਰੋ ਹਿੰਮਤ ਸਿੰਘ ਦੀ ਅਗਵਾਈ ਅਧੀਨ ਟੈਕ ਮਹਿੰਦਰਾ ਕੰਪਨੀ ਦੇ ਸਹਿਯੋਗ ਨਾਲ ਮਹਿੰਦਰ ਪ੍ਰਾਈਡ ਕਲਾਸਰੂਮ ਪ੍ਰੋਜੈਕਟ ਅਧੀਨ ਕਾਲਜ ਵਿਖੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਰੋਜ਼ਗਾਰ ਅਤੇ ਜੀਵਨ ਕੌਸ਼ਲ ਵਿਸ਼ੇ ੋਤੇ 6 ਰੋਜ਼ਾ ਵਿਸ਼ੇਸ਼ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਟਰੇਨਿੰਗ ਅਫਸਰ ਰੂਬੀਨਾ ਡੇਨੀਅਲ ਨੇ ਮੁੱਖ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮਾਹਿਰ ਪ੍ਰੋਗਰਾਮ ਟ੍ਰੇਨਰ ਦੁਆਰਾ ਇਨ੍ਹਾਂ 6 ਦਿਨਾਂ ਵਿੱਚ ਵਿਿਦਆਰਥੀਆਂ ਦੇ ਸੰਚਾਰ ਹੁਨਰ, ਬਾਡੀ ਲੈਂਗੂਏਜ ਵਿੱਚ ਸੁਧਾਰ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਦੇ ਵਿਿਦਆਰਥੀਆਂ ਦੇ ਰੈਜ਼ਿਊਮੇੇਬਾਇਓਡਾਟਾ ਬਣਾਉਣ ਅਤੇ ਮੌਕੇ ੋਤੇ ਇੰਟਰਵਿਊ ਪਾਸ ਕਰਨ ਵਰਗੇ ਵਿਿਸ਼ਆਂ ਨੂੰ ਬਿਹਤਰ ਬਣਾਉਣ ੋਤੇ ਜ਼ੋਰ ਦਿੱਤਾ ਗਿਆ। ਅੱਜ ਇਸ ਵਿਸ਼ੇਸ਼ ਪ੍ਰੋਗਰਾਮ ਦੇ ਆਖ਼ਰੀ ਸੈਸ਼ਨ ਵਿਚ ਕਾਲਜ ਦੇ ਪ੍ਰੋ ਹਿੰਮਤ ਸਿੰਘ ਨੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾ। ਭੁਪਿੰਦਰ ਸਿੰਘ ਭੁੱਲਰ ਡੀਨ, ਪਲੇਸਮੈਂਟ ਸੈੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਤਰ੍ਹਾਂ ਦੇ ਉਪਰਾਲੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਵਰਕਸ਼ਾਪ ਨੇ ਵਿਿਦਆਰਥੀਆਂ ਨੂੰ ਨੌਕਰੀਆਂ ਲਈ ਹੋਣ ਵਾਲੀ ਇੰਟਰਵਿਊ ਦੀ ਤਿਆਰੀ ਲਈ ਲੋੜੀਂਦੇ ਨੁਕਤਿਆਂ ਨੂੰ ਬਾਰੀਕੀ ਨਾਲ ਸਮਝਾਇਆ ਹੈ, ਜੋ ਕਿ ਵਿਿਦਆਰਥੀਆਂ ਨੂੰ ਉੱਚ ਅਹੁਦਿਆਂ ਨੂੰ ਪ੍ਰਾਪਤ ਕਰਨ ਦੇ ਕਾਬਲ ਬਣਨ ਵਿਚ ਬਹੁਤ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਿਦਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਇਸ ਮੌਕੇ ਉੱਤੇ ਜਿਨਾਂ ਵਿਿਦਆਰਥੀਆਂ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਨਾਂ ਨੇ ਫੀਡਬੈਕ ਦਿੰਦੇ ਹੋਏ ਦੱਸਿਆ ਕਿ ਇਸ ਟਰੇਨਿੰਗ ਤੋਂ ਬਾਅਦ ਉਹਨਾਂ ਦਾ ਆਤਮ ਵਿਸ਼ਵਾਸ ਵਧਿਆ ਹੈ। ਕੰਪਨੀ ਵੱਲੋਂ ਕਾਲਜ ਦੀਆਂ ਚਾਰ ਵਿਿਦਆਰਥਣਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ ਜਗਜੀਤ ਕਨਵੀਨਰ ਕਾਲਜ ਪਲੇਸਮੈਂਟ ਸੈੱਲ, ਡਾ। ਜਤਿੰਦਰ ਕੌਰ, ਡਾ। ਤ੍ਰਿਪਤ ਕੌਰ, ਪ੍ਰੋ ਬਲਜਿੰਦਰ ਸਿੰਘ ਅਤੇ ਸਮੁੱਚਾ ਸਟਾਫ ਮੌਜੂਦ ਸੀ।
Comments (0)
Facebook Comments (0)