ਸਾਥੀ ਕੇਸ਼ੋ ਰਾਮ ਦੇ ਵਿਛੋੜੇ ਤੇ AFDR ਵਲੋਂ ਅਫਸੋਸ ਦਾ ਇਜ਼ਹਾਰ

ਸਾਥੀ ਕੇਸ਼ੋ ਰਾਮ ਦੇ ਵਿਛੋੜੇ ਤੇ AFDR ਵਲੋਂ ਅਫਸੋਸ ਦਾ ਇਜ਼ਹਾਰ

(ਬਠਿੰਡਾ) ਜਮਹੂਰੀ ਅਧਿਕਾਰ ਸਭਾ ਨੇ ਕਾਮਰੇਡ ਕੇਸ਼ੋ ਰਾਮ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਗਟਾਵਾ ਕੀਤਾ ਹੈ। ਇਸ ਸਬੰਧੀ ਜਾਰੀ ਇੱਕ ਪ੍ਰੈੱਸ ਨੋਟ ਵਿੱਚ ਜ਼ਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਪਿ੍ੰ ਬੱਗਾ ਸਿੰਘ, ਇਲਾਕਾ ਕਨਵੀਨਰ ਅਵਤਾਰ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਸਾਥੀ ਕੇਸ਼ੋ ਰਾਮ ਨੇ ਬਹੁਤਾ ਸਮਾਂ ਸਿਵਲ ਸਰਜਨ ਦਫਤਰ ਬਠਿੰਡਾ ਤੇ ਸੰਗਰੂਰ ਵਿਖੇ ਜਿਲ੍ਹਾ ਮਾਸ ਮੀਡੀਆ ਅਫਸਰ ਵਜੋਂ ਡਿੳੁਟੀ ਨਿਭਾੲੀ।  ਸਾਥੀ ਕੇਸ਼ੋ ਰਾਮ ਲੰਬੇ ਸਮੇਂ ਤੋਂ ਦਿਲ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਪਰ ਸਿਦਕਦਿਲੀ ਨਾਲ ਬਿਮਾਰੀ ਦਾ ਟਾਕਰਾ ਕਰਦਿਅਾਂ ਲੋਕ ਪੱਖ ਨੂੰ ਕਦੇ ਨਹੀਂ ਵਿਸਾਰਿਅਾ। ਡਿੳੁਟੀ ਪ੍ਰਤੀ ੲਿਮਾਨਦਾਰੀ ਨਾਲ ਫਰਜ ਅਦਾ ਕਰਦੇ ਹੋੲੇ,ੲਿਨਕਲਾਬੀ ਜਮਹੂਰੀ ਲਹਿਰ ਨੂੰ ਸਮਰਪਿਤ ਰਹੇ। ਅਾਗੂ ਦਾ ਬੇਵਕਤੀ ਵਿਛੋੜਾ ਅਸਿਹ ਤੇ ਅਕਿਹ ਹੈ। ਸਾਥੀ ਕੇਸ਼ੋ ਰਾਮ ਲੋਕ ਸੰਗਰਾਮ ਮੰਚ ਵਿੱਚ ਇਲਾਕਾ ਕਨਵੀਨਰ ਰਾਮਪੁਰਾ ਵਜੋਂ ਇਨਕਲਾਬੀ ਨਹਿਚਾ, ਦਿ੍ੜ ਇਰਾਦੇ ਇਨਸਾਫ ਪਸੰਦੀ ਅਤੇ ਦਰਿਆ ਦਿਲੀ ਨਾਲ ਅਾਖਰੀ ਦਮ ਤੱਕ ਸਰਗਰਮੀ ਨਾਲ ਕੰਮ ਕਰਦੇ ਰਹੇ। ਆਪਣੀ ਨੌਕਰੀ ਦੌਰਾਨ ਵੀ ਟਰੇਡ ਯੂਨੀਅਨ ਵਿੱਚ ਇੱਕ ਧੱੜਲੇ ਅਾਗੂ ਵਜੋਂ ਵਿਚਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਹੋਰ ਵੱਖ ਵੱਖ ਇਨਕਲਾਬੀ ਜਮਹੂਰੀ ਜੱਥੇਬੰਦੀਆਂ ਵਿੱਚ ਜ਼ਿਲ੍ਹਾ ਆਗੂ ਦੇ ਤੌਰ ਤੇ ਕੰਮ ਕੀਤਾ। ੲਿਲਾਕੇ ਵਿੱਚ ਸਾਥੀ ਕੇਸ਼ੋ ਰਾਮ ਵੱਲੋਂ ਕੀਤੇ ਕੰਮ ਅਤੇ ੲਿਨਕਲਾਬੀ ਲਹਿਰ ਵਿੱਚ ਪਾੲੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ। ਆਪਣੀ ਇਨਕਲਾਬੀ ਨੇਹਚਾ, ਦ੍ਰਿੜ ਇਰਾਦੇ, ਇਨਸਾਫ ਪਸੰਦੀ ਅਤੇ ਦਰਿਆ ਦਿਲੀ ਲਈ ਉਹ ਦੂਰ ਦੂਰ ਤੱਕ ਜਾਣੇ ਸਨ। ਉਹਨਾਂ ਦੇ ਸਦੀਵੀ ਨਾਲ ਵਿਛੋੜਾ ਨਾਲ ਸਿਰਫ ਪਰਿਵਾਰ ਨੂੰ ਹੀ ਨਹੀਂ ਬਲਕਿ ਇਨਕਾਲਾਬੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ । ਉਹ ਆਪਣੇ ਪਿੱਛੇ ਦੋ ਪੁੱਤਰ ਤੇ ਪਤਨੀ ਛੱਡ ਗਏ ਹਨ। ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਰਾਮਪੁਰਾ ਪਿੰਡ ਦੇ ਗੁਰਦੁਆਰੇ ਵਿੱਚ ਮਿਤੀ 9 ਫਰਵਰੀ ਨੂੰ ਹੋਵੇਗਾ।

ਡਾ ਅਜੀਤਪਾਲ ਸਿੰਘ ਪੈ੍ਸ ਸਕੱਤਰ
9815629301