ਬਲਾਕ ਚੋਹਲਾ ਸਾਹਿਬ ਤੋਂ ਸਰਹਾਲੀ ਨੂੰ ਜਾਂਦੀ ਸ਼ੜਕ ਸਹੀ ਢੰਗ ਨਾਲ ਨਹੀਂ ਬਣਾਈ ਗਈ : ਸਤਨਾਮ ਸਿੰਘ ਸੱਤਾ

ਬਲਾਕ ਚੋਹਲਾ ਸਾਹਿਬ ਤੋਂ ਸਰਹਾਲੀ ਨੂੰ ਜਾਂਦੀ ਸ਼ੜਕ ਸਹੀ ਢੰਗ ਨਾਲ ਨਹੀਂ ਬਣਾਈ ਗਈ : ਸਤਨਾਮ ਸਿੰਘ ਸੱਤਾ

ਚੋਹਲਾ ਸਾਹਿਬ 29 ਨਵੰਬਰ 2019
ਹਲਕਾ ਖਡੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਤੇ ਹੁਣ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ਰ: ਰਣਜੀਤ ਸਿੰਘ ਬ੍ਰਹਮਪੁਰਾ ਨੇ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਸਰਹਾਲੀ ਨੂੰ ਜਾਂਦੀ ਸ਼ੜਕ ਦਾ ਉਦਘਾਟਨ ਕੀਤਾ ਸੀ ਅਤੇ ਆਪਣੇ ਐਮ.ਪੀ.ਅਖਤਿਆਰੀ ਕੋਟੇ ਵਿੱਚੋਂ ਲਗਪਗ 23 ਲੱਖ ਰੁਪੈ ਸ਼ੜਕ ਬਣਾਉਣ ਲਈ ਮੰਨਜੂਰ ਕੀਤੇ ਸਨ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ ਨੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕੀਤਾ।ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਇਸ ਸ਼ੜਕ ਦਾ ਨਿਰਮਾਣ ਕਰਵਾਉਣ ਤੋਂ ਪਹਿਲਾਂ ਸੜਕ ਦੇ ਦੋਵਾਂ ਵਾਸੇ ਨਾਲਾ ਬਣਾਉਣ ਲਈ ਵੀ ਕਿਹਾ ਗਿਆ ਸੀ ਪਰ ਹੁਣ ਠੇਕੇਦਾਰ ਵੱਲੋਂ ਇਸ ਸ਼ੜਕ ਦਾ ਨਿਰਮਾਣ ਬਿਨਾਂ ਨਾਲੇ ਬਣਾਏ ਕਰ ਦਿੱਤਾ ਗਿਆ ਹੈ ਪਰ ਸ਼ੜਕ ਬਣਾਉਣ ਲਈ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਹੈ ਜਿਸ ਕਾਰਨ ਸ਼ੜਕ ਜਲਦ ਟੁੱਟ ਜਾਵੇਗੀ ਅਤੇ ਸ਼ੜਕ ਦਾ ਲੈਵਲ ਵੀ ਪੂਰੀ ਤਰਾਂ ਠੀਕ ਨਹੀਂ ਹੈ।ਇਸ ਸਬੰਧੀ ਜਦ ਪਿੰਡ ਦੇ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ਨਾਲ ਗਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸ਼ੜਕ ਦੇ ਦੋਵਾਂ ਪਾਸੇ ਨਾਲਾ ਬਣਾਉਣ ਸਬੰਧੀ ਉਨਾਂ ਵੱਲੋਂ ਐਸ.ਡੀ.ਓ.ਸਾਹਿਬ ਅਤੇ ਐਕਸੀਅਨ ਸਾਹਿਬ ਨਾਲ ਗਲਬਾਤ ਕੀਤੀ ਹੈ ਉਨਾਂ ਕਿਹਾ ਕਿ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਸ਼ੜਕ ਦੇ ਦੋਵਾਂ ਪਾਸੇ ਨਾਲ ਨਹੀਂ ਬਣਾਇਆ ਜਾ ਸਕਦਾ ਪਰ ਫਿਰ ਵੀ ਜੇਕਰ ਕੋਈ ਸਰਕਾਰੀ ਹਦਾਇਤਾਂ ਹੋਣਗੀਆਂ ਤਾਂ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।ਉਨਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਜੋ ਘਟੀਆ ਮਟੀਰੀਅਲ ਲਗਾਉਣ ਅਤੇ ਲੈਵਲ ਠੀਕ ਨਾਂ ਹੋਣ ਸਬੰਧੀ ਲਗਾਏ ਗਏ ਹਨ ਉਹ ਬਿਲਕੁੱਲ ਬੇਬੁਨਿਆਦ ਹਨ।