ਕਪੂਰਥਲਾ ਜ਼ਿਲੇ ਦੇ ਪਿੰਡ ਆਹਲੀ ਕਲਾਂ ਅਤੇ ਸੁਲਤਾਨਪੁਰ ਲੋਧੀ ਵਿਚ ਸੰਤ ਬਾਬਾ ਸੁੱਖਾ ਸਿੰਘ ਸਨਮਾਨਤ।

ਕਪੂਰਥਲਾ ਜ਼ਿਲੇ ਦੇ ਪਿੰਡ ਆਹਲੀ ਕਲਾਂ ਅਤੇ ਸੁਲਤਾਨਪੁਰ ਲੋਧੀ ਵਿਚ ਸੰਤ ਬਾਬਾ ਸੁੱਖਾ ਸਿੰਘ ਸਨਮਾਨਤ।

ਚੋਹਲਾ ਸਾਹਿਬ 9 ਮਈ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ) 
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਅੱਜ ਕਪੂਰਥਲਾ ਜ਼ਿਲੇ ਦੇ ਪਿੰਡ ਆਹਲੀ ਕਲਾਂ ਅਤੇ ਸੁਲਤਾਨਪੁਰ ਲੋਧੀ ਵਿਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਦੇ ਇਕੱਠ ਵਿਚ  ਤਰਲੋਚਨ ਸਿੰਘ ਉੱਪਲ, ਸੁਮਿੰਦਰ ਸਿੰਘ, ਵਰਿਆਮ ਸਿੰਘ ਨੰਬਰਦਾਰ ਆਹਲੀ ਕਲਾਂ, ਪ੍ਰੀਤਮ ਸਿੰਘ, ਕੁਲਬੀਰ ਸਿੰਘ, ਬਲਕਾਰ ਸਿੰਘ ਟਿੱਬੀ, ਕਵਲਜੀਤ ਸਿੰਘ ਲਾਲੀ ਸ਼ੇਰਪੁਰ, ਅਰਵਿੰਦਰ ਸਿੰਘ ਸ਼ੇਖ ਮਾਂਗਾ, ਬਾਬਰ ਸਿੰਘ ਗਿੱਲ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਤਰਲੋਚਨ ਸਿੰਘ ਗਿੱਲ ਨੇ ਆਖਿਆ, “ਅਸੀਂ ਸਮੂਹ ਨਗਰ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ‘ਜੀ ਆਇਆਂ’ ਆਖਦੇ ਹਾਂ। ਹੜ੍ਹਾਂ ਵੇਲੇ ਪਿੰਡ ਬਾਊਪੁਰ ਕੋਲੋਂ ਦੋ ਵਾਰੀ ਬੰਨ੍ਹ ਟੁੱਟਿਆ  ਅਤੇ ਪਿੰਡ ਆਹਲੀ ਕਲਾਂ ਵਿਚ ਵੀ ਬਹੁਤ ਵੱਡਾ ਪਾੜ ਪਿਆ। ਸੈਂਕੜੇ ਏਕੜ ਫਸਲ ਬਰਬਾਦ ਹੋਈ। ਇਲਾਕੇ ਦੇ ਦੋ ਦਰਜਨ ਤੋਂ ਵਧੀਕ ਪਿੰਡ ਟਾਪੂ ਬਣ ਚੁੱਕੇ ਸਨ।ਉਸ ਵਕਤ ਸੰਤ ਬਾਬਾ ਸੁੱਖਾ ਸਿੰਘ ਨੇ ਖੁਦ ਆਪਣੀਆਂ ਬੇੜੀਆਂ ਖਰੀਦ ਕੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਮਹਾਂਪੁਰਖਾਂ ਨੇ ਹੜ੍ਹ ਪੀੜਤਾਂ ਲਈ ਰਾਸ਼ਨ-ਪਾਣੀ ਦੇ ਭੰਡਾਰੇ ਖੋਲ੍ਹੀ ਰੱਖੇ ਅਤੇ ਸਭ ਦੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕੀਤਾ । ਸੰਤ ਬਾਬਾ ਸੁੱਖਾ ਸਿੰਘ ਦਾ ਸਾਡੇ ਇਲਾਕੇ ਤੇ ਬਹੁਤ ਵੱਡਾ ਪਰਉਪਕਾਰ ਹੈ। ਉਨਾਂ ਨੇ ਟੁੱਟੇ ਬੰਨ੍ਹ ਬੰਨਣ ਲਈ ਦਿਨ ਰਾਤ ਸੇਵਾਵਾਂ ਜਾਰੀ ਰੱਖੀਆਂ ਅਤੇ ਦਰਿਆਵਾਂ ਦਾ ਮੂੰਹ ਮੋੜ ਕੇ ਹੀ ਸਾਹ ਲਿਆ। ਅਸੀਂ ਅੱਜ ਸਿਰਫ ਇਹ ਬੇਨਤੀ ਕਰਦੇ ਹਾਂ ਕਿ ਸੰਪਰਦਾਇ ਵੱਲੋਂ ਚਲਦੀਆਂ ਸਮੂਹ ਸੇਵਾਵਾਂ ਵਿੱਚ ਸ਼ਾਮਿਲ ਹੋਣ ਲਈ ਸਾਡੇ ਪਿੰਡਾਂ ਨੂੰ ਵੀ ਜਰੂਰ ਹੁਕਮ ਲਾਇਆ ਕਰੋ। ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।