
ਥਮਲੇ ਨਾਲ ਬੰਨ੍ਹ ਕੇ ਕੁੱਟਿਆ,ਪਾਣੀ ਮੰਗਿਆ ਤਾਂ ਪਿਸ਼ਾਬ ਪਿਆਇਆ,ਪਲਾਸਾਂ ਨਾਲ ਮਾਸ ਨੋਚਿਆ
Sun 17 Nov, 2019 0
2006 ਵਿਚ ਜਾਤੀਵਾਦੀ ਹਿੰਸਾ ਕਾਰਨ ਆਪਣੀਆਂ ਲੱਤਾਂ ਬਾਹਵਾਂ ਗੁਆਉਣ ਵਾਲਾ ਝੱਬਰ ਲਹਿਰਗਾਗਾ ਦੇ ਚੰਗਾਲੀ ਵਾਲਾ ਪਿੰਡ ਪਹੁੰਚਿਆ ਹੋਇਆ ਸੀ।
ਚੰਗਾਲੀਵਾਲਾ ਵਿਚ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਉੱਤੇ ਗੈਰਮਨੁੱਖੀ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ।
ਜਿਸ ਕਾਰਨ ਉਸ ਦੀਆਂ ਲੱਤਾਂ ਵਿਚ ਇੰਨਫੈਕਸ਼ਨ ਫੈਲ ਲਿਆ ਤੇ ਕੁਝ ਦਿਨ ਪਟਿਆਲੇ ਵਿਚ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ। ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਪਰ ਫਿਰ ਵੀ ਉਸ ਦੀ ਜਾਨ ਬਚ ਨਹੀਂ ਸਕੀ।
ਹੁਣ ਸਥਾਨਕ ਜਨਤਕ ਜਥੇਬੰਦੀਆਂ ਨੇ ਸੁਨਾਮ-ਲਹਿਰਾਗਾਗਾ ਸੜਕ ਉੱਤੇ ਧਰਨਾ ਲਾਇਆ ਹੋਇਆ ਹੈ। ਭਾਵੇਂ ਕਿ ਪੁਲਿਸ ਨੇ ਤਿੰਨ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ,
ਪਰ ਧਰਨਾਕਾਰੀ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ, ਮ੍ਰਿਤਕ ਦੀ ਪਤਨੀ ਲਈ ਸਰਕਾਰੀ ਨੌਕਰੀ ਤੇ ਮੁਲਜ਼ਮਾਂ ਖ਼ਿਲ਼ਾਫ਼ ਧਾਰਾ 302 ਤਹਿਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਸੰਗਰੂਰ ਦੇ ਐੱਸਪੀ ਡੀ ਗੁਰਮੀਤ ਸਿੰਘ ਮੁਤਾਬਕ ਚਾਰੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਮਾਮਲੇ ਵਿਚ ਐੱਸ ਸੀ ਐੱਸਟੀ ਐਕਟ ਦੀਆਂ ਧਾਰਾਵਾਂ ਜੋੜੀਆਂ ਗਈਆਂ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਸੇ ਦੌਰਾਨ ਸੰਗਰੂਰ ਦੇ ਐੱਸਡੀਐੱਮ ਕਾਲਾ ਰਾਮ ਨੇ ਕਿਹਾ ਕਿ ਕਾਨੂੰਨ ਮੁਤਾਬਕ ਸਵਾ ਅੱਠ ਲੱਖ ਮੁਆਵਜ਼ਾ ਦਿੱਤਾ ਜਾ ਸਕਦਾ ਹੈ, ਪਰ ਪਰਿਵਾਰ ਵੱਧ ਮੁਆਵਜ਼ਾ ਮੰਗ ਰਿਹਾ ਹੈ, ਜਿਸ ਬਾਰੇ ਗੱਲਬਾਤ ਚੱਲ ਰਹੀ ਹੈ।
ਜਗਮੇਲ ਸਿੰਘ ਦੀ ਪਤਨੀ ਮਨਜੀਤ ਕੌਰ ਮੁਤਾਬਕ ਪਿੰਡ ਦਾ ਮਾਹੌਲ ਬਹੁਤ ਮਾੜਾ ਹੈ। ਸਾਰੇ ਲੋਕ ਡਰ ਕੇ ਰਹਿੰਦੇ ਹਨ। ਜੇ ਅਸੀਂ ਉਨ੍ਹਾਂ ਸਾਹਮਣਿਓਂ ਇੰਝ ਹੀ ਲੰਘ ਜਾਂਦੇ ਹਾਂ ਤਾਂ ਉਨ੍ਹਾਂ ਦੀਆਂ ਔਰਤਾਂ ਵੀ ਕਹਿੰਦੀਆਂ ਹਨ ਕਿ ਸਾਨੂੰ ਨਮਸਕਾਰ ਕਿਉਂ ਨਹੀਂ ਕੀਤਾ।
ਉਸ ਨੇ ਦੱਸਿਆ , ''ਮੈਂ ਤਾਂ ਆਪਣੇ ਪਿੰਡ ਗਈ ਹੋਈ ਸੀ, ਮੇਰੇ ਪਤੀ ਨੂੰ ਪਿੱਛੋਂ ਕੁੱਟਿਆ ਹੈ। ਇਹ ਘਟਨਾ 7 ਨਵੰਬਰ ਦੀ ਹੈ। ਉਸ ਨੇ ਮਾੜੀ-ਮੋਟੀ ਗਾਲੀ-ਗਲੌਚ ਦਿੱਤੀ ਸੀ ਤਾਂ ਉਨ੍ਹਾਂ ਨੇ ਖਿੱਝ ਕੱਢ ਲਈ। ਉਹ ਕਿਸੇ ਦੇ ਵਿਹੜੇ ਵਿਚ ਬੈਠਾ ਸੀ। ਤਿੰਨ ਲੋਕ ਉਸ ਨੂੰ ਉੱਥੋਂ ਮੋਟਰਸਾਈਕਲ 'ਤੇ ਬਿਠਾ ਲਿਆਏ।''
''ਇੱਕ ਹੋਰ ਵਿਅਕਤੀ ਅਮਰਜੀਤ ਘਰ ਉਸ ਨੂੰ ਥਮਲੇ ਨਾਲ ਬੰਨ੍ਹ ਕੇ ਕੁੱਟਿਆ ਹੈ। ਪਿੰਡ ਵਾਲੇ ਛੁਡਵਾਉਣ ਵੀ ਗਏ ਸੀ। ਰਾਡਾਂ ਤੇ ਮੋਟੇ ਸੋਟਿਆਂ ਨਾਲ ਕੁੱਟਿਆ ਹੈ। ਪਾਣੀ ਮੰਗਿਆ ਤਾਂ ਪਿਸ਼ਾਬ ਪਿਆਇਆ ਗਿਆ। ਪਲਾਸਾਂ ਨਾਲ ਮਾਸ ਨੋਚਿਆ ਗਿਆ।''
''ਚਾਰ-5 ਸਾਲ ਪਹਿਲਾਂ ਦੀ ਗੱਲ ਹੈ ਪਹਿਲਾਂ ਮੇਰੇ ਜੇਠ ਨੂੰ ਘਰੇ ਆ ਕੇ ਰਾਤ ਨੂੰ ਕੁੱਟਮਾਰ ਕਰਕੇ ਗਏ ਸੀ, ਬਾਹਾਂ ਤੋੜ ਦਿੱਤੀਆਂ ਸਨ। ਅਸੀਂ ਸੁੱਤੇ ਪਏ ਸੀ। ਅਸੀਂ ਉਦੋਂ ਕਿਸੇ ਨੂੰ ਦੱਸਿਆ ਵੀ ਨਹੀਂ ਸੀ। ਇਨ੍ਹਾਂ ਨੂੰ ਲੱਗਿਆ ਕਿ ਚੁੱਪ ਕਰ ਗਏ ਤਾਂ ਫਿਰ ਇੰਨ੍ਹਾਂ ਨੂੰ ਮੌਕਾ ਮਿਲ ਗਿਆ। ਅਸੀਂ ਤਾਂ ਚਾਹੁੰਦੇ ਹਾਂ ਕਿ 50 ਲੱਖ ਰੁਪਇਆ ਤੇ ਮੈਨੂੰ ਨੌਕਰੀ ਮਿਲਣੀ ਚਾਹੀਦੀ ਹੈ।''
ਸਾਨੂੰ ਅਜੇ ਵੀ ਡਰ ਹੈ ਕਿ ਕਿਤੇ ਮੇਰੇ ਪੁੱਤਰ ਨੂੰ ਕੁਝ ਨਾ ਕਰ ਦੇਣ।
ਭਗਵੰਤ ਮਾਨ ਨੇ ਕਿਹਾ, ''ਸੰਗਰੂਰ ਜ਼ਿਲ੍ਹੇ ਵਿਚ ਅਣਮਨੁੱਖੀ 'ਤੇ ਸ਼ਰਮਨਾਕ ਘਟਨਾ ਵਾਪਰੀ ਹੈ ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਮੈਂ ਦਿੱਲੀ ਹਾਂ ਤੇ ਸੰਸਦ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਣਾ ਹੈ। ਸਦਨ ਵਿਚ ਮੈਂ ਇਹ ਮਾਮਲਾ ਜ਼ੋਰ-ਸ਼ੋਰ ਨਾਲ ਚੁੱਕਾਂਗਾ।''
ਇੱਕ ਦਲਿਤ ਮੁੰਡੇ ਨੂੰ ਬਹੁਤ ਬੇਰਹਿਮੀ ਨਾਲ, ਅਣਮਨੁੱਖੀ ਤਰੀਕੇ ਨਾਲ ਮੌਤ ਦੇ ਘਾਟ ਨਾਲ ਉਤਾਰਿਆ ਗਿਆ ਹੈ। ਹਾਲਾਂਕਿ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਪਰ ਉਸ ਨੂੰ 50 ਲੱਖ ਰੁਪਿਆ ਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਇਸ ਸਬੰਧੀ ਮੈਂ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਸੌਂਪਾਂਗਾ।
ਮੈਂ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਮੋਰਚੇ ਵਿਚ ਸਾਥ ਦੇਣ ਲਈ ਕਿਹਾ ਹੈ।
Comments (0)
Facebook Comments (0)