ਚੋਹਲਾ ਸਾਹਿਬ ਵਿਖੇ ਸਥਿਤ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਨੂੰ ਆਰਜੀ ਜੇਲ੍ਹ ਵਿੱਚ ਕੀਤਾ ਤਬਦੀਲ

ਚੋਹਲਾ ਸਾਹਿਬ ਵਿਖੇ ਸਥਿਤ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਨੂੰ ਆਰਜੀ ਜੇਲ੍ਹ ਵਿੱਚ ਕੀਤਾ ਤਬਦੀਲ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 10 ਅਪ੍ਰੈਲ 2020 


ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਮਿਆਦ 1 ਮਈ ਤੱਕ ਵਧਾਏ ਜਾਣ ਨੂੰ ਵੇਖਦਿਆਂ ਹੋਇਆ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ.ਤਰਨ ਤਾਰਨ ਧਰੁਵ ਦਹੀਆ ਦੀਆਂ ਹਦਾਇਤਾਂ ਤੇ ਚੋਹਲਾ ਸਾਹਿਬ ਦੇ ਵਿਸ਼ਾਲ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਨੂੰ ਆਰਜੀ ਜੇਲ ਲਈ ਤਬਦੀਲ ਕਰ ਦਿੱਤਾ ਗਿਆ ਹੈ।ਜਿੱਥੇ ਕਰਫਿਊ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਆਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਇੱਥੇ ਰੱਖਿਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁੱਖੀ ਸੋਨਮਦੀਪ ਕੌਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁੱਖੀ ਐਸ.ਐਸ.ਪੀ.ਤਰਨ ਤਾਰਨ ਧਰੁਵ ਦਹੀਆ ਇਹ ਕਦਮ ਜਿਲ੍ਹੇ ਵਿੱਚ ਧਾਰਾ 188 ਤਹਿਤ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਹੋਇਆ ਚੁੱਕਾ ਗਿਆ ਹੈ।ਉਹਨਾਂ ਕਿਹਾ ਕਿ ਇਸ ਆਰਜੀ ਜੇਲਂ ਵਿੱਚ ਉਹਨਾਂ ਨੂੰ ਰੱਖਿਆ ਜਾਵੇਗਾ ਜਿੰਨਾਂ ਵਿਰੁੱਧ ਕਰਫਿਊ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਤੇ ਧਾਰਾ 188 ਤਹਿਤ ਮੁਕਦਮੇਂ ਦਰਜ ਕੀਤੇ ਗਏ ਹਨ।ਉਹਨਾਂ ਕਿਹਾ ਕਿ ਕਰੋਨਾ ਵਾਇਰਸ ਕਾਰਨ ਦਿਨ ਬ ਦਿਨ ਸਜੀਦਾ ਹੋ ਰਹੀ ਸਥਿਤੀ ਪੁਲਿਸ ਪੂਰੀ ਤਰਾਂ ਚੌਕਸ ਹੈ ਅਤੇ ਬਿਨਾਂ ਕਿਸੇ ਕੰਮ ਤੋਂ ਘੁੰਮਦੇ ਅਤੇ ਲੁਕ ਛੁਪਕੇ ਦੁਕਾਨਾਂ ਖੋਲਦੇ ਕਿਸੇ ਵੀ ਵਿਆਕਤੀ ਨਾਲ ਕੋਈ ਵੀ ਰਿਆਇਤ ਨਹੀਂ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਸਥਿਤੀ ਦੀ ਨਜਾਕਤ ਨੂੰ ਭਾਂਪਦਿਆਂ ਹੋਇਆ ਆਮ ਲੋਕਾਂ ਨੂੰ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਥਾਣਾ ਕਰਫਿਊ ਦੌਰਾਨ ਚੋਹਲਾ ਸਾਹਿਬ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ 40 ਵਿਆਕਤੀਆਂ ਖਿਲਾਫ ਪਰਚੇ ਦਰਜ ਕੀਤੇ ਗਏ ਹਨ ਜਿੰਨਾਂ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ।