ਬੀਜੇਪੀ ਵਿਧਾਇਕਾਂ ਤੋਂ ਧੀ ਬਚਾਓ : ਰਾਹੁਲ ਗਾਂਧੀ

ਬੀਜੇਪੀ ਵਿਧਾਇਕਾਂ ਤੋਂ ਧੀ ਬਚਾਓ    :   ਰਾਹੁਲ ਗਾਂਧੀ

ਨਵੀਂ ਦਿੱਲੀ

ਮੁੱਜ਼ਫ਼ਰਪੁਰ ਬਾਲਿਕਾ ਗ੍ਰਹਿ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਦੇਵਰਿਆ ਵਿਚ ਵੀ ਸ਼ੈਲਟਰ ਹੋਮ ਵਿਚ ਯੋਨ ਸ਼ੋਸ਼ਣ ਅਤੇ ਰੇਪ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਵਿਚ ਵੀ ਇਸ ਨੂੰ ਲੈ ਕੇ ਹੰਗਾਮਾ ਹੋਇਆ। ਵਿਰੋਧੀ ਪੱਖ ਨੇ ਇਸ ਨੂੰ ਲੈ ਕੇ ਬੀਜੇਪੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਅਤੇ ਬੀਜੇਪੀ ਉਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਪੀਐਮ ਰੇਪ ਦੀਆਂ ਘਟਨਾਵਾਂ ਉਤੇ ਚੁੱਪੀ ਸਾਧ ਲੈਂਦੇ ਹਨ। ਉਨ੍ਹਾਂ ਨੇ ਬੇਟੀ ਬਚਾਓ - ਬੇਟੀ ਪੜ੍ਹਾਓ ਦੇ ਨਾਹਰੇ 'ਤੇ ਤੰਜ ਕਸਦੇ ਹੋਏ ਕਿਹਾ ਕਿ ਬੀਜੇਪੀ ਵਿਧਾਇਕਾਂ ਤੋਂ ਧੀ ਬਚਾਓ।