
ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਵੱਲੋਂ ਸੀ ਐਚ ਸੀ ਸਰਹਾਲੀ ਦੀ ਕੀਤੀ ਚੈਕਿੰਗ।
Wed 13 Nov, 2024 0
ਚੋਹਲਾ ਸਾਹਿਬ 13 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਵੱਖ ਵੱਖ ਸਬ ਸੈਂਟਰਾਂ ਦੀ ਜਿਲ੍ਹਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਵਰਿੰਦਰਪਾਲ ਕੌਰ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਹੈਲਥ ਵੈਲਨੈੱਸ ਸੈਂਟਰ ਚੋਹਲਾ ਸਾਹਿਬ ਅਤੇ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਮੁਲਾਜਮ ਆਪਣੀ ਆਪਣੀ ਡਿਊਟੀ ਤੇ ਹਾਜਰ ਪਾਏ ਗਏ ਅਤੇ ਰਿਕਾਰਡ ਦੀ ਚੈਕਿੰਗ ਕੀਤੀ ਗਈ।ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋਂ ਕੰਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਓ ਪੀ ਡੀ ,ਐਮਰਜੈਸੀ ਅਤੇ ਐਮ ਸੀ ਐਚ ਦੀ ਚੈਕਿੰਗ ਕੀਤੀ ਗਈ ਅਤੇ ਹਾਜਰ ਮਰੀਜਾਂ ਨਾਲ ਗਲਬਾਤ ਕੀਤੀ।ਉਹਨਾਂ ਦੱਸਿਆ ਕਿ ਐਮਰਜੈਸੀ ਅਤੇ ਐਮ ਸੀ ਐਚ ਵਿੱਚ ਮਰੀਜਾਂ ਅਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਚੈਕਿੰਗ ਕੀਤੀ।ਉਹਨਾਂ ਦੱਸਿਆ ਕਿ ਸੀ ਐਚ ਸੀ ਸਰਹਾਲੀ ਵਿਖੇ ਚੱਲ ਰਹੇ ਸਾਂਸ ਪ੍ਰੋਗਰਾਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਦਾ ਮੁਆਇਨਾ ਕੀਤਾ।ਂਇਸ ਸਮੇਂ ਮੈਡੀਕਲ ਅਫਸਰ ਸਨਦੀਪ ਕੌਰ,ਬਲਰਾਜ ਸਿੰਘ ਬੀ ਈ ਈ,ਨਰਸਿੰਗ ਸਿਸਟਰ ਤਰਜੀਤ ਕੌਰ,ਐਲ ਐਚ ਵੀ ਸਵਿੰਦਰ ਕੌਰ,ਏ ਐਨ ਐਮ ਜ਼ਸ ਪ੍ਰੀਤ ਕੌਰ, ਸ਼ਬਨਮ ਬੱਲ,ਸਨਦੀਪ ਕੌਰ ਚੰਬਾ,ਜਸਕੀਰਤ ਸਿੰਘ ,ਹਰਜਿੰਦਰ ਕੌਰ ਆਦਿ ਹਾਜਰ ਸਨ।
Comments (0)
Facebook Comments (0)