ਕੈਪਟਨ ਤੇ ਬਾਦਲ ਇੱਕੋ ਸਿੱਕੇ ਦੇ ਦੋ ਪਹਿਲੂ

ਕੈਪਟਨ ਤੇ ਬਾਦਲ ਇੱਕੋ ਸਿੱਕੇ ਦੇ ਦੋ ਪਹਿਲੂ

  ਜਸਬੀਰ ਸਿੰਘ ਪੱਟੀ

ਅੰਮ੍ਰਿਤਸਰ 3 ਅਗਸਤ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਇੱਕ ਦੂਜੇ ਦੇ ਪੂਰਕ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਬਣਾਏ ਗਏ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਦਰਕਿਨਾਰ ਕਰਕੇ ਕੈਪਟਨ ਵੱਲੋ ਸੀ ਬੀ ਆਈ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਘਟਨਾ ਦੀ ਜਾਂਚ ਸੀ ਬੀ ਆਈ ਦੇ ਹਵਾਲੇ ਕਰਨਾ ਸਾਬਤ ਕਰਦਾ ਹੈ ਕਿ ਕੈਪਟਨ ਦੋਸ਼ੀਆ ਬਚਾ ਰਹੇ ਹਨ।

          ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਦੀ ਧਰਮ ਪਤਨੀ ਦੇ ਦਿਹਾਂਤ ਉਪਰੰਤ ਉਹਨਾਂ ਦੇ ਗ੍ਰਹਿ ਵਿਖੇ ਅਫਸੋਸ ਕਰਨ ਲਈ ਪੁੱਜੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਸੰਧੂ ਪਾਰਟੀ ਦੀ ਅਣਥੱਕ ਸੇਵਾਦਾਰ ਸੀ ਤੇ ਉਹਨਾਂ ਦੇ ਅਕਾਲ ਚਲਾਣੇ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਸ੍ਰੀ ਅਕਾਲ ਪੁਰਖ ਅੱਗੇ ਅਰਦਾਸ ਜੋਦੜੀ ਕਰਦਿਆ ਜਿਥੇ ਬੀਬੀ ਜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਦੀ ਜੋਦੜੀ ਕੀਤੀ ਉਥੇ ਪੀੜਤ ਪਰਿਵਾਰ ਨਾਲ ਵੀ ਦੁੱਖ ਸਾਝਾਂ ਕਰਦਿਆ ਪਰਿਵਾਰ ਨਾਲ ਹਮਦਰਦੀ ਪਰਗਟ ਕਰਦਿਆ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਵੀ ਦਿਵਾਇਆ।

         ਇਸ ਸਮੇਂ ਇੱਕ ਸਵਾਲ ਦੇ ਜਵਾਬ ਵਿੱਚ ਸ੍ਰ ਮਾਨ ਨੇ ਕਿਹਾ ਕਿ ਬਰਗਾੜੀ , ਬਹਿਬਲ ਕਲਾਂ ਤੇ ਕੋਟਕਪੂਰਾ ਦੀਆ ਵਾਪਰੀਆ 2015 ਦੀਆ ਘਟਨਾਵਾਂ ਦੀ ਜਾਂਚ ਲਈ ਤਿੰਨ ਕਮਿਸ਼ਨ ਬਣੇ। ਇੱਕ ਕਮਿਸ਼ਨ ਅਕਾਲੀ ਸਰਕਾਰ ਨੇ ਬਣਾਇਆ ਤੇ ਸਾਬਕਾ ਜਸਟਿਸ ਜ਼ੋਰਾਂ ਸਿੰਘ ਮਾਨ ਨੂੰ ਇਹ ਜਿੰਮੇਵਰੀ ਸੋਪੀ ਉਸ ਵੱਲੋ ਰਿਪੋਰਟ ਪੇਸ਼ ਕੀਤੇ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਹੋਈ ਕਿਉਕਿ ਉਸ ਨੇ ਵੀ ਤੱਤਕਾਲੀ ਸਰਕਾਰ ਤੇ ਪੁਲੀਸ ਨੂੰ ਦੋਸ਼ੀ ਠਹਿਰਾਇਆ ਹੈ। ਇਸੇ ਤਰ•ਾ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਰਕੰਡੇ ਕਾਟਜੂ ਦੀ ਅਗਵਾਈ ਹੇਠ ਵੀ ਪੀਪਲ ਕਮਿਸ਼ਨ ਸਥਾਪਤ ਕੀਤਾ ਗਿਆ ਜਿਸ ਨੇ ਬਾਦਲ ਸਰਕਾਰ ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆ ਨੂੰ ਦੋਸ਼ੀ ਠਹਿਰਾਇਆ ਪਰ ਬਾਦਲ ਸਰਕਾਰ ਨੇ ਉਸ ਰਿਪੋਰਟ ਨੂੰ ਵੀ ਮੰਨਣ ਤੋ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਚੋਣਾਂ ਤੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਨਣ ਤੋ ਦੋਸ਼ੀਆ ਸਜ਼ਾਵਾਂ ਦਿੱਤੀਆ ਜਾਣਗੀਆ ਪਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਉਪਰੰਤ ਬਾਦਲ ਪਰਿਵਾਰ ਨਾਲ ਕੈਪਟਨ ਦੀ ਅੱਟੀ ਸੱਟੀ ਹੋ ਗਈ ਹੈ ਤੇ ਹੁਣ ਕੈਪਟਨ ਨੇ ਵੀ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਨੂੰ ਦਰਕਿਨਾਰ ਕਰਕੇ ਜਾਂਚ ਸੀ ਬੀ ਆਈ ਦੇ ਹਵਾਲੇ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕੈਪਟਨ ਤੇ ਬਾਦਲ ਵਿੱਚ ਕੋਈ ਫਰਕ ਨਹੀ ਤੋ ਦੋਵੇ ਹੀ ਪੰਥ ਦੋਖੀ ਤੇ ਇੱਕ ਸਿੱਕੇ ਦੋ ਦੋ ਪਹਿਲੂ ਹਨ ਤੇ ਦੋਹਾਂ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਭਲਾਈ ਦੀ ਆਸ ਨਹੀ ਰੱਖਣੀ ਚਾਹੀਦੀ। 

 ਇਸੇ ਤਰ•ਾ ਰੈਫਰੈਂਡਮ 2020 ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਰੈਫਰੈਂਡਮ ਇਸ ਤਰ•ਾ ਨਹੀ ਹੁੰਦੇ ਤੇ ਨਾ ਹੀ ਕੌਮਾਂ ਦੀਆ ਦੂਸਰੇ ਦੇਸ਼ਾਂ ਵਿੱਚ ਬੈਠ ਕੇ ਤਕਦੀਰਾਂ ਬਣਾਈਆ ਜਾਂਦੀਆ ਹਨ। ਉਹਨਾਂ ਕਿਹਾ ਕਿ ਜਿਹੜੀ ਧਿਰ ਖਾਲਿਸਤਾਨ ਦੀ ਮੰਗ ਕਰਕੇ ਰੈਫਰੈਂਡਮ 2020 ਦੀ ਬਾਤ ਪਾਉਦੀ ਹੈ ਉਸ ਨੂੰ ਭਾਰਤ ਆ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖ ਰਾਜ ਦੀ ਬਹਾਲੀ ਦੀ ਗੱਲ ਕਰਦਾ ਆ ਰਿਹਾ ਹੈ ਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ। ਉਹਨਾਂ ਕਿਹਾ ਕਿ ਰੈਫਰੈਡਮ 2020 ਨਾਲ ਉਹਨਾਂ ਦੀ ਪਾਰਟੀ ਦਾ ਕੋਈ ਵਾਸਤਾ ਨਹੀ ਹੈ ਅਤੇ ਨਾ ਹੀ ਉਹਨਾਂ ਦੇ ਕਿਸੇ ਲੀਡਰ ਤੇ ਵਰਕਰ ਦਾ ਇਸ ਨਾਲ ਕੋਈ ਸਬੰਧ ਹੈ। ਇਸ ਸਮੇਂ ਉਹਨਾਂ ਨਾਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਠਾ, ਪਰਮਬੀਰ ਸਿੰਘ, ਬੀਬੀ ਬਲਵਿੰਦਰ ਕੌਰ, ਗੁਰਪ੍ਰੀਤ ਸਿੰਘ, ਰਣਜੀਤ ਕੌਰ, ਗੁਰਜੰਟ ਸਿੰਘ ਕੱਟੂ ਤੇ ਨਵਦੀਪ ਸਿੰਘ ਬਾਜਵਾ ਵੀ ਸਨ।