29 ਫਰਵਰੀ ਨੂੂੰ ਖਡੂਰ ਸਾਹਿਬ ਵਿਖੇ ਕੀਤੇ ਜਾਵੇਗਾ ਜਾਗਰੂਕਤਾ ਮਾਰਚ : ਮਨਜਿੰਦਰ ਸਿੱਧੂ
Thu 27 Feb, 2020 0ਰਾਕੇਸ਼ ਬਾਵਾ/ਨਿਰਮਲ ਸੰਗਤਪੁਰ
ਚੋਹਲਾ ਸਾਹਿਬ 27 ਫਰਵਰੀ 2020 :
ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਜਾਗਰੂਕਤਾ ਮਾਰਚ ਹਲਕਾ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਸਿੱਧੂ ਹਲਕਾ ਪ੍ਰਧਾਨ ਦੀ ਯੋਗ ਅਗਵਾਈ ਹੇਠ 29 ਫਰਵਰੀ ਨੂੰ ਹਲਕੇ ਦੇ ਪਿੰਡ ਲਾਲਪੁਰਾ ਤੋਂ ਸ਼ੁਰੂ ਕਰਕੇ ਭੁੱਲਰ,ਕੰਗ,ਦੁਲਚੀਪੁਰ,ਸ਼ੇਖਚੱਕ ਆਦਿ ਪਿੰਡਾਂ ਵਿੱਚੋਂ ਕੱਢੀ ਜਾਵੇਗੀ ਅਤੇ ਸ੍ਰੀ ਖਡੂਰ ਸਾਹਿਬ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਕੇ ਸਮਾਪਤ ਹੋਵੇਗੀ। ਮਨਜਿੰਦਰ ਸਿੰਘ ਸਿੰਧੂ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਅਕਾਲੀ-ਕਾਂਗਰਸ ਪਾਰਟੀ ਦੁਆਰਾ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ ਗਈ ਤੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾਗਿਆ ਹੈ।।ਬਾਦਲ ਤੇ ਕੈਪਟਨ ਦੀ ਆਪਸੀ ਮਿਲੀਭੁਗਤ ਕਰਕੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ।ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਂਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇੰਨਸਾਫ ਦੇਣਗੇ ਪਰ ਆਪਣੀ ਸਿਆਸੀ ਯਾਰੀ ਪਗਾਉਂਣ ਲਈ ਉਹਨਾਂ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ।ਜੋ ਲੋਕਾਂ ਦੀਆਂ ਧਾਰਮਿਕ ਭਾਵਨਾਨਾ ਨਾਲ ਖਿਲਵਾੜ ਹੈ।ਜਦੋਂ ਕੋਈ ਨਵੀਂ ਪਾਰਟੀ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਦੀ ਹੈ ਤਾਂ ਉਸਨੂੰ ਦੂਰ ਕਰਨ ਲਈ ਦੋਵੇਂ ਪਾਰਟੀਆ ਆਪਸ ਵਿੱਚ ਮਿਲ ਜਾਂਦੀਆਂ ਹਨ ਤਾਂ ਕਿ ਕੋਈ ਨਵੀਂ ਪਾਰਟੀ ਸਾਡੇ ਵੱਲੋਂ ਕੀਤੇ ਪੰਜਾਬ ਦੇ ਲੋਕ ਵਿਰੋਧੀ ਕੰਮਾਂ ਨੂੰ ਉਜਾਗਰ ਨਾ ਕਰ ਸਕੇ।ਲੋਕਾਂ ਨੂੰ ਸਹੂਲਤਾਂ ਦੇਣ ਬਿਜਾਏ ਸਾਰੇ ਦੇਸ਼ ਵਿੱਚੋਂ ਪੰਜਾਬ ਦੇ ਲੋਕਾਂ ਤੋਂ ਸਭ ਤੋਂ ਜਿਆਦਾ ਟੈਕਸ ਵਸੂਲਿਆ ਜਾ ਰਿਹਾ ਹੈ ।ਜਦਕਿ ਦਿੱਲੀ ਵਿਖੇ ਕੇਜਰੀਵਾਲ ਦੀ ਸਰਕਾਰ ਨੇ ਟੈਕਸ ਘੱਟ ਕਰਕੇ ਲੋਕਾਂ ਲਈ ਸਹੂਲਤਾਂ ਦੀ ਝੜੀ ਲਗਾ ਦਿੱਤੀ ਹੈ।ਉਹਨਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਣਗੇ ਅਤੇ ਮੋਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨਗੇ।
Comments (0)
Facebook Comments (0)