ਜੇਲ੍ਹ ਵਿਚ ਨਸ਼ੀਲਾ ਪਦਾਰਥ ਦੇਣ ਆਈ ਔਰਤ ਗਿ੍ਫ਼ਤਾਰ

ਜੇਲ੍ਹ ਵਿਚ ਨਸ਼ੀਲਾ ਪਦਾਰਥ ਦੇਣ ਆਈ ਔਰਤ ਗਿ੍ਫ਼ਤਾਰ

ਅੰਮ੍ਰਿਤਸਰ : ਸਥਾਨਕ ਜੇਲ ਵਿਚ ਬੰਦ ਦੋ ਕੈਦੀਆਂ ਨੂੰ ਨਸ਼ੀਲਾ ਪਦਾਰਥ ਦੇਣ ਆਈ ਇਕ ਔਰਤ ਨੂੰ ਜੇਲ੍ਹ ਅਮਲੇ ਨੇ ਕਾਬੂ ਕਰ ਲਿਆ ਹੈ। ਇਸ ਔਰਤ ਨੇ ਇਹ ਨਸ਼ੀਲਾ ਪਦਾਰਥ ਆਪਣੇ ਸੈਂਡਲ ਦੀ ਅੱਡੀ ਵਿਚ ਲੁਕਾਇਆ ਹੋਇਆ ਸੀ। ਮੁਢਲੇ ਤੌਰ 'ਤੇ ਇਹ ਨਸ਼ੀਲਾ ਪਦਾਰਥ ਹੈਰੋਇਨ ਦੱਸਿਆ ਗਿਆ ਹੈ। ਔਰਤ ਦੀ ਸ਼ਨਾਖਤ ਰੋਮੀ ਕੌਰ ਪਿੰਡ ਸਦਲੀ ਵਜੋਂ ਹੋਈ ਹੈ। ਉਹ ਇਥੇ ਜੇਲ੍ਹ ਵਿਚ ਬੰਦ ਗੁਰਪ੍ਰਤਾਪ ਸਿੰਘ ਅਤੇ ਹਰਪ੍ਰਤਾਪ ਸਿੰਘ ਨੂੰ ਮਿਲਣ ਵਾਸਤੇ ਆਈ ਸੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਜੇਲ੍ਹ ਅਮਲੇ ਨੇ ਇਨ੍ਹਾਂ ਵਿਚੋਂ ਇਕ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਇਹ ਇਸੇ ਮੋਬਾਈਲ ਫੋਨ ਰਾਹੀਂ ਇਸ ਔਰਤ ਨਾਲ ਸੰਪਰਕ ਕਰਦੇ ਸਨ ਅਤੇ ਜੇਲ੍ਹ ਵਿਚ ਨਸ਼ੀਲੇ ਪਦਾਰਥ ਮੰਗਵਾਉਂਦੇ ਸਨ। ਇਹ ਔਰਤ ਪਹਿਲਾਂ ਵਾਂਗ ਹੀ ਇਨ੍ਹਾਂ ਨੂੰ ਮਿਲਣ ਆਈ ਸੀ। ਔਰਤ ਨੇ ਦੋਵਾਂ ਨੂੰ ਆਪਣੇ ਰਿਸ਼ਤੇਦਾਰ ਦੱਸਿਆ ਸੀ। ਇਸ ਔਰਤ 'ਤੇ ਸ਼ੱਕ ਪੈਣ ਮਗਰੋਂ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਸੈਂਡਲ ਦੀ ਅੱਡੀ ਵਿਚ ਲੁਕਾਈ ਹੋਈ ਹੈਰੋਇਨ ਬਰਾਮਦ ਹੋਈ। ਪੁਲੀਸ ਅਧਿਕਾਰੀਆਂ ਮੁਤਾਬਕ ਇਸ ਸਬੰਧ ਵਿਚ ਕੇਸ ਦਰਜ ਕੀਤਾ ਹੈ