ਸਿਆਸੀ ਵਿਰੋਧੀਆਂ ਦੀਆਂ ਦਾ ਕੰਮ ਹੀ ਅਫਵਾਹਾਂ ਫੈਲਾਉਣ ਦਾ ਹੈ : ਸਤਨਾਮ ਸਿੰਘ ਚੋਹਲਾ ਸਾਹਿਬ
Wed 28 Apr, 2021 0ਜਥੇਦਾਰ ਬ੍ਰਹਮਪੁਰਾ ਨਾਲ ਹਲਕਾ,ਇਲਾਕੇ ਦੇ ਲੋਕ ਚਟਾਂਨ ਵਾਂਗ ਖੜੇ : ਸਤਨਾਮ ਸਿੰਘ,ਸੋੋਨੀ,ਪੱਖੋਪੁਰਾ
ਚੋਹਲਾ ਸਾਹਿਬ 28 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਸਾਬਕਾ ਕੈਬਨਿਟ ਮੰਤਰੀ ਤੇ ਸਾਬਕਾ ਲੋਕ ਸਭਾ ਮੈਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪਰਾ ਦੇ ਨਾਲ ਸਤਨਾਮ ਸਿੰਘ ਚੋਹਲਾ ਮੈਬਰ ਬਲਾਕ ਸੰਮਤੀ ਮੈਬਰ, ਇੰਦਰਜੀਤ ਸਿੰਘ ਸੋਨੀ ਅਤੇ ਸੁਖਵਿੰਦਰ ਸਿੰਘ ਬਿੱਟੂ ਪੱਖੋਪੁਰਾ ਨੇ ਮੀਟਿੰਗ ਕੀਤੀ ਤੇ ਜਰੂਰੀ ਵਿਚਾਰ ਚਰਚਾਵਾਂ ਕੀਤੀਆਂ। ਇਸ ਮੌਕੇ ਸਤਨਾਮ ਸਿੰਘ ਚੋਹਲਾ ਸੀਨੀਅਰ ਟਕਸਾਲੀ ਆਗੂ ਨੇ ਕੁਝ ਚੋਣਵੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਘਾਗ ਸਿਆਸਤਦਾਨ ਤੇ ਮਾਝੇ ਦੇ ਜਰਨੈਲ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਚਟਾਂਨ ਵਾਂਗ ਮਜਬੂਤ ਖੜੇ ਹਾਂ ਤੇ ਜੋ ਵੀ ਸਿਆਸੀ ਵਿਰੋਧੀ ਜਾਂ ਸ਼ਰਾਰਤੀ ਅਨਸਰਾਂ ਵੱਲੋ ਅਫਵਾਹਾਂ ਫੈਲਾ ਰਹੇ ਹਨ ਅਸੀ ਬ੍ਰਹਮਪੁਰਾ ਸਾਹਿਬ ਦਾ ਸਾਥ ਛੱਡ ਦਿੱਤਾ , ਇਹ ਸਭ ਗਲਤ ਹੈ । ਉਨਾ ਕਿਹਾ ਕਿ ਸੂਬੇ ਚ ਸਭ ਤੋ ਮੋਹਰੀ ਤੇ ਇਮਾਨਦਾਰ ਨੇਤਾ ਬ੍ਰਹਮਪੁਰਾ ਸਾਹਿਬ ਦੀ ਅਸਲੀ ਜਾਇਦਾਰ ਵੋਟਰ ਹੀ ਹਨ ਜਿਨਾ ਦੇ ਖੁਦ ਰਣਜੀਤ ਸਿੰਘ ਬ੍ਰਹਮਪੁੁਰਾ ਆਪ ਅੱਗੇ ਹੋ ਕੇ ਕੰਮ ਕਰਵਾਂਉਦੇ ਰਹੇ ਹਨ ਤੇ ਅੱਜ ਸੂਬੇ ਨੂੰ ਵੀ ਚੋਥਾ ਫਰੰਟ ਦਵਾਉਣ ਲਈ ਉਨਾ ਦੀ ਬੇਹੱਦ ਲੋੜ ਹੈ ।ਉਨਾ ਸ਼ਰਾਰਤੀ ਲੋਕਾਂ ਨੂੰ ਅਫਵਾਹਾਂ ਫੈਲਾਉਣ ਤੋ ਬਾਜਅ ਆਵੇ । ਉਨਾ ਕਿਹਾ ਕਿ ਕਰੋਨਾ ਵਾਇਰਸ ਕਾਰਨ ਅਸੀ ਮੀਟਿੰਗਾਂ ਰੱਦ ਕਰ ਕੀਤੀਆਂ ਹਨ ਤੇ ਜਲਦ ਹੀ ਹਲਾਤ ਪਹਿਲਾਂ ਵਾਂਗ ਠੀਕ ਹੋਣ ਤੇ ਲੋਕਾਂ ਨਾਲ ਰਾਬਤਾ ਬਣਾ ਕੇ ਮਿਲਿਆ ਜਾਵੇਗਾ ਤਾਂ ਜੋ ਪਰਖੀਆਂ ਪਾਰਟੀਆਂ ਨੂੰ ਉਲਾਭੇ ਕਰਕੇ ਪੰਜਾਬ ਨੂੰ ਲੋਟੂ ਟੋਲਿਆਂ ਤੋ ਬਚਾਇਆ ਜਾ ਸਕੇ ।ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰਾ ਨੇ ਕਿਹਾ ਕਿ ਸਾਡੇ ਬਜੁਰਗ ਪਿਤਾ ਸਵਰਗੀ ਕੈਪਟਨ ਸਰਵਨ ਸਿੰਘ ਪੱਖੋਪੁਰਾ ਨਾਲ ਜਥੇਦਾਰ ਬ੍ਰਹਮਪੁਰਾ ਸਾਹਿਬ ਦਾ ਬੇਹੱਦ ਪਿਆਰ ਸੀ ਤੇ ਅਸੀ ਤੇ ਸਾਡੇ ਪੂੂਰੇ ਪਰਿਵਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਹਮੇਸ਼ਾ ਹੀ ਬ੍ਰਹਮਪੁਰਾ ਸਾਹਿਬ ਨਾਲ ਮੇਰੇ ਪਿਤਾ ਸ ਸਰਵਨ ਸਿੰਘ ਵਾਂਗ ਖੜੇ ਰਹਾਂਗੇ । ਇਸ ਦੇ ਨਾਲ ਹੀ ਸਤਨਾਮ ਸਿੰਘ ਚੋਹਲਾ ਸਾਹਿਬ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਲੋਕਾਂ ਦੀਆਂ ਗੱਲਾਂ ਚ ਨਾ ਆਉਣ ਉਨਾ ਦਾ ਕੰਮ ਹੀ ਝੂਠ ਤੇ ਮਨਘੜਤ ਬਿਆਨ ਦੇਣਾ ਹੁੰਦਾ ਹੈ ।
Comments (0)
Facebook Comments (0)