ਅਫ਼ਵਾਹਾਂ ਤੋਂ ਬਚਦੇ ਹੋਏ ਹਰ ਮੁਲਾਜ਼ਮ ਕਰੋਨਾ ਵੈਕਸੀਨ ਜਰੂਰ ਲਗਵਾਵੇ : ਡਾ: ਗਿੱਲ
Fri 22 Jan, 2021 0ਹੁਣ ਤੱਕ 107 ਮੁਲਾਜ਼ਮਾਂ ਨੇ ਕਰੋਨਾ ਵੈਕਸੀਨ ਕਰਵਾਈ।
ਚੋਹਲਾ ਸਾਹਿਬ 22 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) :
ਭਾਰਤ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਤਰਨ ਤਾਰਨ ਡਾ: ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾ ਹੇਠ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਰਹਿਨੁਮਾਈ ਹੇਠ ਸੀਐੱਚਸੀ ਸਰਹਾਲੀ ਵਿੱਚ ਅੱਜ ਤੀਸਰੇ ਦਿਨ ਵੀ ਮੁਲਾਜ਼ਮਾਂ ਵਿੱਚ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਸਬੰਧੀ ਉਤਸ਼ਾਹ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਤੀਸਰੇ ਦਿਨ ਸੀਐੱਚਸੀ ਸਰਹਾਲੀ ਦੇ 39 ਮੁਲਾਜ਼ਮਾਂ ਨੇ ਕੋਰੋਨਾ ਵੈਕਸੀਨੇਸ਼ਨ ਕਰਵਾਈ। ਸੀਐੱਚਸੀ ਸਰਹਾਲੀ ਮੇਨ ਉੱਤੇ ਲਗਭਗ ਸਾਰੇ ਮੁਲਾਜ਼ਮਾਂ ਨੂੰ ਟੀਕੇ ਲਗਾ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਸਿਵਲ ਸਰਜਨ ਤਰਨ ਤਾਰਨ ਡਾ ਰੋਹਿਤ ਮਹਿਤ ਦੇ ਹੁਕਮਾਂ ਉੱਤੇ ਅੱਜ ਸੀਐੱਚਸੀ ਸਰਹਾਲੀ ਵਿਖੇ ਕੋਵਿਡ ਵੈਕਸੀਨੇਸ਼ਨ ਸੈਸ਼ਨ ਲਗਾਇਆ ਗਿਆ , ਜਿਸ ਵਿੱਚ ਸਰਹਾਲੀ ਦੇ ਮੁਲਾਜ਼ਮਾਂ ਨੇ ਟੀਕਾਕਰਨ ਕਰਵਾਇਆ। ਇਸ ਸਮੇਂ ਬਲਰਾਜ ਸਿੰਘ ਗਿੱਲ ਮ.ਪ.ਹ.ਵ.(ਮ),ਜ਼ਸਪਿੰਦਰ ਸਿੰਘ ਹਾਂਡਾ ਮ.ਪ.ਹ.ਵ.(ਮ),ਸੁਖਦੀਪ ਸਿੰਘ ਔਲਖ ਮ.ਪ.ਹ.ਵ.(ਮ),ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਸੰਦੀਪ ਚੰਬਾ ਸਟਾਫ ਨਰਸ,ਸਤਨਾਮ ਸਿੰਘ ਕੌਂਸਲਰ ਓਟ ਸੈਂਟਰ,ਲਵਦੀਪ ਸਿੰਘ ਕੰਪਿਊਟਰ ਆਪ੍ਰੇਟਰ ਓਟ ਸੈਂਟਰ,ਰਾਜੀਵ ਕੁਮਰ ਮ.ਪ.ਹ.ਵ.(ਮ) ਆਦਿ ਨੇ ਟੀਕਾ ਲਗਵਾਇਆ।ਜਿ਼ਕਰਯੋਗ ਹੈ ਕਿ ਸੀਐੱਚਸੀ ਸਰਹਾਲੀ ਵਿੱਚ 19 ਜਨਵਰੀ ਨੂੰ ਪਹਿਲੇ ਦਿਨ 46 ਮੁਲਾਜ਼ਮਾਂ ਨੇ ਦੂਸਰੇ ਦਿਨ 22 ਮੁਲਾਜ਼ਮਾਂ ਨੇ ਅਤੇ ਅੱਜ ਤੀਸਰੇ ਦਿਨ 39 ਮੁਲਾਜ਼ਮਾਂ ਨੇ ਕੋਰੋਨਾ ਵੈਕਸੀਨੇਸ਼ਨ ਕਰਵਾਈ ਸੀ ਅਤੇ ਹੁਣ ਤਕ 107 ਮੁਲਾਜ਼ਮ ਟੀਕੇ ਲਗਵਾ ਚੁੱਕੇ ਹਨ।
Comments (0)
Facebook Comments (0)