ਟਰੈਕਟਰ ਪ੍ਰੇਡ ਵਿੱਚ ਸ਼ਾਮਿਲ ਹੋਣ ਲਈ ਪਿੰਡ ਰੂੜੀਵਾਲਾ ਤੋਂ ਦਿੱਲੀ ਲਈ ਜਥਾ ਰਵਾਨਾ।

ਟਰੈਕਟਰ ਪ੍ਰੇਡ ਵਿੱਚ ਸ਼ਾਮਿਲ ਹੋਣ ਲਈ ਪਿੰਡ ਰੂੜੀਵਾਲਾ ਤੋਂ ਦਿੱਲੀ ਲਈ ਜਥਾ ਰਵਾਨਾ।

ਚੋਹਲਾ ਸਾਹਿਬ 22 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ ਸੰਘਰਸ਼ ਕਮੇਟੀ ਪੰਜਾਬ ,ਕੋਟ ਬੁੱਢਾ ਵੱਲੋਂ ਦਿੱਲੀ ਵਿਖੇ 26 ਜਨਵਰੀ ਨੂੰ ਹੋ ਰਹੀ ਟ੍ਰੈਕਟਰ ਰੈਲੀ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਚੰਬਾ ਅਤੇ ਬੁੱਧ ਸਿੰਘ ਰੂੜੀਵਾਲਾ ਦੀ ਯੋਗ ਰਹਿਨੁਮਾਈ ਹੇਠ ਇੱਕ ਵੱਡਾ ਜਥਾ ਰਵਾਨਾ ਕੀਤਾ ਗਿਆ।ਇਸ ਸਮੇਂ ਪ੍ਰਗਟ ਸਿੰਘ ਚੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਰਾਹੀਂ ਦੇਸ਼ ਦੇ ਕਿਸਾਨਾਂ-ਮਜਦੂਰਾਂ ਅਤੇ ਹੋਰ ਵਰਗਾਂ ਦਾ ਘਾਣ ਕਰਨ ਤੇ ਤੁੱਲੀ ਪਈ ਹੈ।ਉਹਨਾ ਕਿਹਾ ਕਿ ਕੇਂਦਰ ਸਰਕਾਰ ਕੋਆਪਰੇਟ ਘਰਾਣਿਆਂ ਦੇ ਹੱਥਾਂ ਵਿੱਚ ਸਾਰੀਆਂ ਤਾਕਤਾਂ ਸੌਂਪਕੇ ਦੇਸ਼ ਵਿੱਚ ਮਹਾਂਮਾਰੀ ਫੈਲਾਉਣਾ ਚਾਹੁੰਦੀ ਹੈ ਅਤੇ ਇਹ ਅਮੀਰ ਘਰਾਣੇ ਆਪਣੀ ਮਨ ਮਰਜੀ ਦੇ ਰੇਟ ਲਗਾਕੇ ਦੇਸ਼ਵਾਸੀਆਂ ਦੀ ਲੁੱਟ ਖੁਸੁੱਟ ਕਰਨਗੇ।ਉਹਨਾਂ ਕਿਹਾ ਕਿ ਕੇਂਦਰ ਅਤੇ ਕਿਸਾਨਾਂ ਵਿੱਚਕਾਰ ਲਗਪਗ 10 ਮੀਟਿੰਗਾਂ ਹੋ ਚੁੱਕੀਆਂ ਅਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਮੀਟਿੰਗ ਵਿੱਚ ਕਾਲੇ ਕਾਨੂੰਨ ਰੱਦ ਕਰਨ ਦੀ ਬਿਜਾਏ ਇਹਨਾਂ ਕਾਨੂੰਨਾਂ ਦੇ ਫਾਇਦੇ ਗਿਨਾਉਣ ਲੱਗ ਪੈਂਦੇ ਹਨ।ਉਹਨਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ਟਰੈਕਟਰ ਰੈਲੀ ਲਈ ਸਮੂਹਦੇਸ਼ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜਦੂਰ ਟਰੈਕਟਰਾਂ ਰਾਹੀਂ ਦਿੱਲੀ ਵਿਖੇ ਪਹੁੰਚ ਰਹੇ ਹਨ।ਇਸ ਸਮੇਂ ਬਲਜੀਤ ਸਿੰਘ,ਕੁਲਵਿੰਦਰ ਸਿੰਘ,ਜੁਗਰਾਜ ਸਿੰਘ,ਯੋਧਵੀਰ ਸਿੰਘ,ਸਕੱਤਰ ਸਿੰਘ,ਸ਼ਹਿਨਾਜ ਸਿੰਘ,ਕਰਮ ਸਿੰਘ,ਸੁਖਜਿੰਦਰ ਸਿੰਘ,ਗੁਰਮੇਜ਼ ਸਿੰਘ,ਪ੍ਰਭਜੋਤ ਸਿੰਘ,ਲਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਸੁਖਰਾਜ ਸਿੰਘ ਆਦਿ ਹਾਜ਼ਰ ਸਨ।