ਕਾਮਰੇਡ ਆਗੂਆਂ ਪਾਵਰਕਾਮ ਦਫਤਰ ਭਿੱਖੀਵਿੰਡ ਅੱਗੇ ਦਿੱਤਾ ਧਰਨਾ

ਕਾਮਰੇਡ ਆਗੂਆਂ ਪਾਵਰਕਾਮ ਦਫਤਰ ਭਿੱਖੀਵਿੰਡ ਅੱਗੇ ਦਿੱਤਾ ਧਰਨਾ

ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,

ਹਿੰਦ ਕੰਮਿਉਨਿਸਟ ਪਾਰਟੀ ਮਾਰਕਵਾਦੀ ਦੇ ਸੂਬਾ ਕਮੇਟੀ ਵੱਲੋਂ ਫ਼ੈਸਲੇ ਅਨੁਸਾਰ ਬਿਜਲੀ ਦੇ ਵਧਾਏ ਰੇਟਾਂ ਦੇ ਖਿਲਾਫ ਪਾਵਰਕਾਮ ਦਫ਼ਤਰ ਭਿੱਖੀਵਿੰਡ ਦੇ ਅੱਗੇ ਧਰਨਾ ਦਿੱਤਾ ਗਿਆ ! ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਆਗੂ ਮੇਜਰ ਸਿੰਘ ਭਿੱਖੀਵਿੰਡ , ਚਰਨਜੀਤ ਸਿੰਘ ਪੂਹਲਾ , ਹੀਰਾ ਸਿੰਘ ਦਰਾਜਕੇ ,ਆਦਿ ਆਗੂਆਂ ਨੇ ਬੋਲਦਿਆਂ ਕਿਹਾ ਕਿ ਸੂਬਾ ਪੰਜਾਬ ਇੱਕ ਐਸਾ ਸੂਬਾ  ਜਿਹੜਾ ਅੰਨ ਪੈਦਾ ਕਰਕੇ ਪੂਰੇ ਦੇਸ਼ ਦਾ ਪੇਟ ਭਰ ਰਿਹਾ ਹੈ ,ਪਰ ਇਸ ਸੂਬੇ ਨੂੰ ਕੇਂਦਰ ਸਰਕਾਰ ਤੇ ਰਾਜ ਸਰਕਾਰ ਸਹੂਲਤਾਂ ਦੇਣ ਦੀ ਬਜਾਏ ਬਿਜਲੀ ਦੇ ਰੇਟ ਦਿਨੋਂ ਦਿਨ ਵਧਾ ਕੇ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਕਰ ਰਹੀ ਹੈ ! ਉਨ੍ਹਾਂ ਕਿਹਾ ਦਿੱਲੀ ਸੂਬਾ ਜਿਹੜਾ ਪੈਂਤੀ ਸਾਲ ਸਾਡੇ ਤੋਂ ਪਿੱਛੋਂ ਬਣਿਆ ਸੀ,ਜਿੱਥੇ ਅਮੀਰ ਲੋਕ ਵੱਸਦੇ  ਹਨ ਉਥੋਂ ਦੀ ਸਰਕਾਰ ਬਿਜਲੀ ਸਸਤੇ ਰੇਟਾਂ ਦੇ ਰਹੀ ਹੈ ਪਰ ਪੰਜਾਬ ਦੀ ਸਰਕਾਰ  ਅੱਗ ਦੇ ਭਾਅ ਬਿਜਲੀ ਦੇ ਕੇ ਕਿਸਾਨਾਂ ,ਮਜ਼ਦੂਰਾਂ ਦੁਕਾਨਦਾਰਾਂ ਆਦਿ ਲੋਕਾਂ ਦਾ ਕਚੂੰਮਰ ਕੱਢ ਰਹੀ , ਜਦੋ ਕੇ ਖੇਤ ਮਜ਼ਦੂਰ , ਕਿਸਾਨ ਖੁਦਕੁਸ਼ੀਆਂ ਲਈ ਮਜ਼ਬੂਰ ਹੋ ਰਹੇ ਜੋ ਚਿੰਤਾ ਦਾ ਵਿਸ਼ਾ ਹੈ ! ਉਪਰੋਕਤ ਆਗੂਆਂ ਕਿਹਾ ਕਿ 29 ਜੁਲਾਈ ਨੂੰ ਬਿਜਲੀ ਦੇ ਰੇਟਾਂ ਵਿੱਚ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਐੱਸ ਸੀ ਲੋਕਾਂ ਨੂੰ 200 ਯੁਨਿਟ  ਦਿੱਤੀ ਜਾਂਦੀ ਸਹੂਲਤ ਦੀ ਤਰਾ ਬੀ ਸੀ ਲੋਕਾਂ ਨੂੰ ਵੀ ਇਨਬਿਨ ਬਿਜਲੀ ਦਿੱਤੀ ਜਾਵੇ ! ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਿਊਟਰ ਦੀ ਗਲਤੀ ਦੇ ਕਾਰਨ ਲੋਕਾਂ ਨੂੰ ਆ ਰਹੇ ਗ਼ਲਤ ਬਿੱਲ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਧ ਕੇ ਭੇਜੇ ਜਾਣ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ! ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਦਿੱਲੀ ,ਗੋਆ ,ਤਾਮਿਲਨਾਡੂ ,ਦੀਆਂ ਸਰਕਾਰਾਂ ਬਿਜਲੀ ਸਸਤੇ ਰੇਟਾ ਤੇ ਲੋਕਾਂ ਨੂੰ ਮੁਹੱਈਆ ਕਰਵਾ ਸਕਦੀਆਂ ਤਾ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਮੁਹੱਈਆ ਕਰਵਾ ਸਕਦੀ ! ਇਸ ਮੌਕੇ ਕਾਮਰੇਡ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਮ ਤੇ ਪਾਵਰਕਾਮ ਭਿੱਖੀਵਿੰਡ ਦੇ ਐੱਸ ਡੀ ਓ ਨੂੰ ਇਕ ਮੰਗ ਪੱਤਰ ਵੀ ਭੇਜਿਆ ਗਿਆ !ਇਸ ਮੌਕੇ ਬ੍ਰਾਂਚ ਭਿੱਖੀਵਿੰਡ , ਸੁਰਸਿੰਘ ,ਦਰਾਜਕੇ ,ਪਹਿਲਵਾਨਕੇ ,ਮਾੜੀ ਕੰਬੋਕੇ, ਉਦੋਂਕੇ ,ਵਾਂ ਤਾਰਾ ਸਿੰਘ  ,ਕਲਸੀਆਂ ਕਲਾਂ , ਦਿਆਲਪੁਰਾ ,ਪੂਹਲੇ ਆਦਿ ਪਿੰਡਾਂ ਦੇ ਲੋਕਾਂ ਨੇ ਧਰਨੇ ਵਿਚ ਭਾਗ ਲਿਆ !