
ਐਮ.ਐਸ.ਐਮ.ਕਾਨਵੈਂਟ ਸਕੂਲ ਚੋਹਲਾ ਸਾਹਿਬ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Wed 15 Jul, 2020 0
ਸਹਿਜਪ੍ਰੀਤ ਕੌਰ ਪਹਿਲੇ ਅਤੇ ਜਰਮਨਜੀਤ ਸਿੰਘ ਦੂਜੇ ਦਰਜੇ ਵਿੱਚ ਪਾਸ
ਚੋਹਲਾ ਸਾਹਿਬ 15 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ )
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਮ.ਐਸ.ਐਮ.ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧੁੰਨ ਰੋੜ ਚੋਹਲਾ ਸਾਹਿਬ ਜਿਸਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਸ਼ਾਨਦਾਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਸਿੱਧੂ ਨੇ ਦੱਸਿਆ ਕਿ ਅੱਜ ਸੀ.ਬੀ.ਐਸ.ਈ.ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਵਿੱਚ ਐਮ.ਐਸ.ਐਮ.ਕਾਨਵੈਂਟ ਸਕੂਲ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ।ਉਹਨਾਂ ਕਿਹਾ ਕਿ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਸਹਿਜਪ੍ਰੀਤ ਕੌਰ ਪਹਿਲੇ ਦਰਜੇ ਵਿੱਚ ਜਰਮਨਜੀਤ ਸਿੰਘ ਦੂਜੇ ਦਰਜੇ ਵਿੱਚ ਹਰਮਨ ਸਿੰਘ ਤੀਸਰੇ ਦਰਜੇ ਵਿੱਚ ਬਹੁਤ ਵਧੀਆ ਨੰਬਰ ਲੈਕੇ ਪਾਸ ਹੋਏ।ਇਸ ਸਮੇਂ ਸਕੂਲ ਦੇ ਚੇਅਰਮੈਨ ਡਾ: ਉਪਕਾਰ ਸਿੰਘ ਸੰਧੂ ਨੇ ਇਹਨਾਂ ਸ਼ਾਨਦਾਰ ਨਤੀਜੇ ਵਿੱਚ ਚੰਗੇ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਿ਼ਰਵਾਦ ਦਿੱਤਾ ਅਤੇ ਭਵਿੱਖ ਵਿੱਚ ਪੜ੍ਹਾਈ ਵਿੱਚ ਮੱਲਾਂ ਮਾਰਨ ਦੀ ਕਾਮਨਾ ਕੀਤੀ।ਉਹਨਾਂ ਕਿਹਾ ਕਿ ਅੱਜ ਇਹਨਾਂ ਸ਼ਾਨਦਾਰ ਨਤੀਜਿਆਂ ਕਾਰਨਜਿੱਥੇ ਸਕੂਲ ਦਾ ਨਾਮ ਉੱਚਾ ਹੋਇਆ ਹੈ ਉੱਥੇ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਸਿਰ ਵੀ ਫਖਰ ਨਾਲ ਉੱਚਾ ਹੋਇਆ ਹੈ।ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ ਜੇਕਰ ਇਸੇ ਤਰਾਂ ਚੰਗੇ ਨੰਬਰ ਲੈਕੇ ਪਾਸ ਹੁੰਦੇ ਰਹੋਗੇ ਤਾਂ ਉੱਚੀਆਂ ਮੰਜਲਾਂ ਨੂੰ ਪਾ ਸਕੋਗੇ।ਇਸ ਸਮੇਂ ਸਕੂਲ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।
Comments (0)
Facebook Comments (0)