ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਨੇ ਸੀ.ਐਚ.ਸੀ.ਸਰਹਾਲੀ ਤੋਂ ਕਰਵਾਇਆ ਕਰੋਨਾ ਟੈਸਟ : ਡਾ: ਗਿੱਲ

 ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਨੇ ਸੀ.ਐਚ.ਸੀ.ਸਰਹਾਲੀ ਤੋਂ ਕਰਵਾਇਆ ਕਰੋਨਾ ਟੈਸਟ : ਡਾ: ਗਿੱਲ

ਚੋਹਲਾ ਸਾਹਿਬ 24 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਮਾਨਯੋਗ ਡਿਪਟੀ ਕਮਿਸ਼ਨ ਤਰਨ ਤਾਰਨ ਕੁਲਵੰਤ ਸਿੰਘ ਅਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਬਲਾਕ ਚੋਹਲਾ ਸਾਹਿਬ ,ਗੰਡੀਵਿੰਡ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੇ ਦੇ ਸਮੂਹ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਵੱਲੋਂ ਕੋਵਿਡ-19 ਕਰੋਨਾ ਵਾਇਰਸ ਟੈਸਟ ਕਰਵਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਓ.ਜੀ.ਹੈੱਡ ਕਰਨਲ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਕਰੋਨਾ ਟੈਸਟ ਕਰਵਾਏ ਗਏ ਹਨ ।ਉਹਨਾਂ ਕਿਹਾ ਕਿ ਜੀ.ਓ.ਜੀ.ਟੀਮ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਲਗਪਗ ਰੋਜ਼ਾਨਾ ਫੀਲਡ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਆਮ ਲੋਕਾਂ ਨੂੰ ਮਿਲਿਆ ਜਾਂਦਾ ਰਿਹਾ ਹੈ ਅਤੇ ਪਿੰਡ ਪਿੰਡ ,ਘਰ ਘਰ ਜਾਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਖਾਸਕਰ ਕਰੋਨਾ ਵਾਇਰਸ ਦੋਰਾਨ ਲੋਕਾਂ ਨੂੰ ਘਰ ਘਰ ਜਾਕੇ ਕਰੋਨਾ ਦੇ ਲੱਛਣਾਂ,ਬਚਾਅ ਅਤੇ ਕਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਲਈ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਉਹਨਾਂ ਦੀ ਪੂਰੀ ਟੀਮ ਦੇ 60 ਮੈਂਬਰਾਂ ਅਤੇ ਅਹੁਦੇਦਾਰਾਂ ਨੇ ਕਰੋਨਾ ਵਾਇਰਸ ਦਾ ਟੈਸਟ ਸੀ.ਐਚ.ਸੀ.ਸਰਹਾਲੀ ਤੋਂ ਕਰਵਾਇਆ ਹੈ ਅਤੇ ਜਿਸ ਵਿੱਚ ਇੱਕ ਨੂੰ ਛੱਡਕੇ ਬਾਕੀ ਸਭ ਦੀ ਨੈਗਟਿਵ ਰਿਪੋਰਟ ਆਈ ਹੈ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਰੇਕ ਇਨਸਾਨ ਨੂੰ ਕਰੋਨਾ ਟੈਸਟ ਲਾਜ਼ਮੀ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਇਸ ਭਿਆਨਕ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ।ਉਹਨਾਂ ਕਿਹਾ ਕਿ ਕਰੋਨਾ ਵਾਇਰਸ ਟੈਸਟ ਹਰ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਮੁਫ਼ਤ ਹੁੰਦਾ ਹੈ।ਇਸ ਸਮੇਂ ਡਾ: ਨਵਦੀਪ ਕੌਰ ਬੁਟਰ,ਕੈਪਟਨ ਮੇਵਾ ਸਿੰਘ,ਕੈਪਟਨ ਪ੍ਰਤਾਪ ਸਿੰਘ,ਕੈਪਟਨ ਹੀਰਾ ਸਿੰਘ,ਸੂਬੇਦਾਰ ਹਰਦੀਪ ਸਿੰਘ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਹੋਲਦਾਰ ਅਮਰੀਕ ਸਿੰਘ,ਜਗਰੂਪ ਸਿੰਘ,ਹਰਭਜਨ ਸਿੰਘ,ਨਿਰਵੈਰ ਸਿੰਘ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।