ਸਰਕਾਰੀ ਸਕੂਲ ਦੇ ਸੁੰਦਰੀਕਰਨ ਲਈ ਸਰਪੰਚ ਉੱਪਲ ਵੱਲੋਂ ਆਪਣੀ ਕਮਾਈ ਵਿੱਚੋਂ 40 ਹਜ਼ਾਰ ਦਾ ਚੈੱਕ ਭੇਂਟ
Mon 16 Mar, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 16 ਮਾਰਚ 2020
ਉੱਘੇ ਸਮਾਜਸੇਵੀ ਅਤੇ ਇੱਥੋਂ ਨਜ਼ਦੀਕ ਪਿੰਡ ਕੰਬੋਅ ਢਾਏ ਵਾਲਾ ਦੇ ਸਰਪੰਚ ਜਗਤਾਰ ਸਿੰਘ ਉੱਪਲ ਵੱਲੋਂ ਅੱਜ ਪਿੰਡ ਕੰਬੋਅ ਢਾਏਵਾਲਾ ਦੇ ਸਰਕਾਰੀ ਸਕੂਲ ਦੇ ਸੁੰਦਰੀਕਰਨ ਲਈ ਆਪਣੀ ਨੇਕ ਕਮਾਈ ਵਿੱਚੋਂ 40 ਹਜ਼ਾਰ ਰੁਪੇੈ ਦਾ ਚੈੱਕ ਸਕੂਲ ਦੇ ਮੁੱਖ ਅਧਿਆਪਕ ਗੁਰਮੇਜ਼ ਸਿੰਘ ਨੂੰ ਸੌਂਪਿਆ।ਇਸ ਮੌਕੇ ਗਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਸ ਸਕੂਲ ਦੀ ਲੰਮੇ ਸਮੇਂ ਤੋਂ ਬਾਹਰੀ ਦਿਖ ਬਹੁਤ ਖਰਾਬ ਸੀ ਅਤੇ ਪਿੰਡ ਦੇ ਕੁਝ ਹੋਰ ਵਿਆਕਤੀਆਂ ਨੇ ਇਸ ਸਕੂਲ ਦੀ ਦਿਖ ਨੂੰ ਸਵਾਰਨ ਲਈ ਵਿਚਾਰ ਵਿਟਾਂਦਰਾ ਕੀਤਾ ਅਤੇ ਪਿੰਡ ਦੇ ਸਹਿਯੋਗ ਨਾਲ 80 ਹਜ਼ਾਰ ਰੁਪੈ ਦੀ ਰਾਸ਼ੀ ਇੱਕਠੀ ਕਰਕੇ ਮੁੱਖ ਅਧਿਆਪਕ ਨੂੰ ਸੌਂਪੀ ਅੱਜ ਉਹਨਾਂ ਵੱਲੋਂ ਵੀ ਇਸ ਨੇਕ ਕੰਮ ਦਾ ਹਿੱਸਾ ਬਣਦਿਆਂ ਆਪਣੀ ਕਮਾਈ ਵਿੱਚੋਂ 40 ਹਜਾਰ ਰੁਪੈ ਦਾ ਚੈੱਕ ਮੁੱਖ ਅਧਿਆਪਕ ਨੂੰ ਸੌਂਪਿਆ ਜਿਸ ਤੇ ਮੁੱਖ ਅਧਿਆਪਕ ਗੁਰਮੇਜ਼ ਸਿੰਘ ਸਮੁੱਚੇ ਪਿੰਡ ਅਤੇ ਸਰਪੰਚ ਜਗਤਾਰ ਸਿੰਘ ਉੱਪਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਕੂਲ ਦੇ ਨਿੱਝੀ ਫੰਡ ਵਿੱਚ ਵੀ 50 ਹਜ਼ਾਰ ਰੁਪੈ ਦੀ ਰਾਸ਼ੀ ਪਹਿਲਾਂ ਹੀ ਮੌਜੂਦ ਸੀ ਅਤੇ ਇਹਨਾਂ ਵੱਲੋਂ ਦਿੱਤੀ ਗਈ ਰਾਸ਼ੀ ਨਾਲ ਇਸ ਸਕੂਲ ਦੀ ਇਮਾਰਤ ਨੂੰ ਨਵਿਆਉਣ ਵਿੱਚ ਮਦਦ ਮਿਲੇਗੀ।ਇਯ ਮੋਕੇ ਉਹਨਾਂ ਨਾਲ ਮਾਸਟਰ ਗੁਰਮੇਜ਼ ਸਿੰਘ,ਮਾਸਟਰ ਬਲਜਿੰਦਰ ਸਿੰਘ,ਜ਼ਸਬੀਰ ਸਿੰਘ ਬੱਬਾ,ਸੁਰਜੀਤ ਸਿੰਘ ਅਤੇ ਦਵਿੰਦਰ ਆਦਿ ਹਾਜ਼ਰ ਸਨ।
Comments (0)
Facebook Comments (0)