
ਪੱਛਮੀ ਬੰਗਾਲ ਦੇ ਪਾਨਾਗੜ੍ਹ ਅਤੇ ਕੇਂਡੁਲੀ ਗ੍ਰਾਮ ਵਿਖੇ ਸੰਤ ਬਾਬਾ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ।
Tue 26 Mar, 2024 0
ਚੋਹਲਾ ਸਾਹਿਬ, 26 ਮਾਰਚ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਬੀਤੇ ਹਫਤੇ ਤੋਂ ਪੱਛਮੀ ਬੰਗਾਲ ਵਿਚ ਗੁਰਮਤਿ ਪ੍ਰਚਾਰ ਫੇਰੀ ੋਤੇ ਹਨ। ਅੱਜ ਗੁਰੂ ਨਾਨਕ ਗੁਰਦੁਆਰਾ ਪਾਨਾਗੜ੍ਹ ਵਿਖੇ ਖਾਲਸਾ ਸਾਜਨਾ ਦਿਵਸ ਵੈਸਾਖੀ ਸਮਾਗਮਾਂ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਈ ਅਤੇ ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ। ਇਸ ਤੋਂ ਉਪਰੰਤ ਸ਼੍ਰੋਮਣੀ ਭਗਤ ਜੈਦੇਵ ਜੀ ਦੇ ਪਾਵਨ ਅਸਥਾਨ ਕੇਂਡੁਲੀ ਗ੍ਰਾਮ ਵਿਖੇ ਵੀ ਆਪ ਜੀ ਨੂੰ ਸਨਮਾਨਤ ਕੀਤਾ ਗਿਆ। ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਗੁਰਦੁਆਰਾ ਸਾਹਿਬ ਦੇ ਸੈਕਟਰੀ ਸੁਖਵਿੰਦਰ ਸਿੰਘ ਜੀ ਨੇ ਆਖਿਆ, ੌ ਸਾਲ 2023 ਵਿਚ ਪੰਜਾਬ ਅੰਦਰ ਹੜ੍ਹਾਂ ਦੀ ਬਹੁਤ ਮਾਰ ਪਈ। ਪੰਜਾਬ ਦੇ ਕਈ ਜਿਲ੍ਹੇ ਪਾਣੀ ਦੀ ਮਾਰ ਹੇਠ ਸਨ। ਇਸ ਬਿਪਤਾ ਭਰੇ ਸਮੇਂ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ 10 ਥਾਵਾਂ ਤੇ ਦਰਿਆਵਾਂ ਦੇ ਟੁੱਟੇ ਬੰਨ੍ਹਾਂ ਦੀ ਸੇਵਾ ਕਰਵਾਈ, ਜਿਸ ਨਾਲ ਜ਼ਿਲ੍ਹਾ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਤਰਨਤਾਰਨ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ। ਬਿਆਸ ਤੇ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਲਈ ਲੰਗਰ ਚਲਾਏ ਤੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ। ਇਸ ਮਹਾਨ ਸੇਵਾ ਬਦਲੇ ਅੱਜ ਅਸੀਂ ਗੁਰੂ ਨਾਨਕ ਗੁਰਦੁਆਰਾ ਪਾਨਾਗੜ੍ਹ ਵਲੋਂ ਆਪ ਜੀ ਨੂੰ ਸਨਮਾਨਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਆਪ ਜੀ ਵਲੋਂ ਮਾਨਵਤਾ ਦੇ ਭਲੇ ਹਿੱਤ ਬਹੁਤ ਉੱਤਮ ਸੇਵਾ ਕੀਤੀ ਹੈ, ਪੱਛਮੀ ਬੰਗਾਲ ਦੀ ਸਿੱਖ ਸੰਗਤ ਵਲੋਂ ਆਪ ਜੀ ਨੂੰ ੋਜੀ ਆਇਆਂੋ ਆਖਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਪੱਛਮੀ ਬੰਗਾਲ ਵਿਚ ਵਸੀ ਸਿੱਖ ਸੰਗਤ ਨੂੰ ਵੀ ਸੇਵਾ ਨਾਲ ਜੋੜੀ ਰੱਖਣਾ ਜੀ ।” ਭਰੇ ਦੀਵਾਨ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ, ੌ ਅਸੀਂ ਪਾਨਾਗੜ੍ਹ ਦੀ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੇਵਾ ਦਾ ਸਤਿਕਾਰ ਕਰਦਿਆਂ ਅੱਜ ਦਾ ਸਮਾਗਮ ਉਲੀਕਿਆ। ਆਉਣ ਵਾਲੇ ਦਿਨਾਂ ਵਿੱਚ ਵਿਸਾਖੀ ਦੇ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਹੋਵੇਗਾ। ਆਪ ਸਭ ਸੰਗਤਾਂ ਨੂੰ ਬੇਨਤੀ ਹੈ, ਅੰਮ੍ਰਿਤ ਛਕ ਕੇ ਖਾਲਸਾਈ ਰਹਿਤ ਬਹਿਤ ਦੇ ਧਾਰਨੀ ਬਣੋ। ਜਦੋਂ ਤੱਕ ਖਾਲਸਾ ਨਿਆਰਾ ਰਹਿੰਦਾ ਹੈ, ਉਦੋਂ ਤੱਕ ਉਹ ਦਸ਼ਮੇਸ਼ ਪਿਤਾ ਦੀ ਕਿਰਪਾ ਦਾ ਪਾਤਰ ਬਣਿਆ ਰਹਿੰਦਾ ਹੈ। ਗੁਰਦੁਆਰਾ ਸਾਹਿਬ ਵਿੱਚ ਰੋਜ਼ਾਨਾ ਹਾਜ਼ਰ ਹੋ ਕੇ ਸਤਸੰਗਤ ਕਰਨੀ, ਨਿਤਨੇਮੀ ਬਣਨਾ ਗੁਰਸਿੱਖੀ ਜੀਵਨ ਲਈ ਲਾਜ਼ਮੀ ਹੈ। ਸਾਲ 2023 ਦੇ ਹੜ੍ਹਾਂ ਵੇਲੇ ਜਿੰਨੀ ਵੀ ਸੇਵਾ ਅਕਾਲ ਪੁਰਖ ਵਾਹਿਗੁਰੂ ਨੇ ਕਰਵਾਈ, ਉਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੋਈ। ਅਸੀਂ ਸਰਬੱਤ ਸੰਗਤਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਦਿਨ ਰਾਤ ਸੇਵਾ ਕਮਾਈ ਅਤੇ ਉਹਨਾਂ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਸੇਵਾ ਦਾ ਸਤਿਕਾਰ ਕਰਦੇ ਹੋਏ ਸਨਮਾਨ ਦੇ ਕੇ ਨਿਵਾਜਿਆ। ਸਾਡੀ ਅਰਦਾਸ ਹੈ ਅਕਾਲਪੁਰਖ ਵਾਹਿਗੁਰੂ ਜੀ ਸਭਨਾ ਦਾ ਜੀਵਨ ਸਫਲਾ ਕਰਨ।ਇਥੋਂ ਦੀ ਸੰਗਤ ਦੀ ਜਾਣਕਾਰੀ ਹਿੱਤ ਦੱਸਣਾ ਚਾਹੁੰਦੇ ਹਾਂ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਪਾਨਾਗੜ੍ਹ ਤੋਂ 35 ਕਿਲੋਮੀਟਰ ਦੀ ਦੂਰੀ ੋਤੇ ਕੇਂਦੁਲੀ ਗ੍ਰਾਮ ਵਿਖੇ ਭਗਤ ਜੈਦੇਵ ਜੀ ਦੇ ਗੁਰਦੁਆਰੇ ਦੀ ਕਾਰ ਸੇਵਾ ਆਰੰਭ ਕਰਵਾਈ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ 15 ਭਗਤਾਂ ਵਿਚੋਂ ਇੱਕ ਭਗਤ ਜੈਦੇਵ ਜੀ ਹਨ, ਜਿਨ੍ਹਾਂ ਦੇ 2 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਆਪ ਸਭ ਸੰਗਤ ਉਥੇ ਵੀ ਜਰੂਰ ਹਾਜ਼ਰੀਆਂ ਭਰੋ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਓ।ੌ ਸੰਗਤ ਦੇ ਇਕੱਠ ਵਿਚ ਸ। ਹਰਬੰਸ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਸੈਕਟਰੀ, ਦਲਵੀਰ ਸਿੰਘ ਚੱਢਾ ਕੈਸ਼ੀਅਰ, ਦਿਲਬਾਗ ਸਿੰਘ ਮੀਤ ਪ੍ਰਧਾਨ, ਜਗਤਾਰ ਸਿੰਘ ਸੈਕਟਰੀ, ਬਲਜੀਤ ਸਿੰਘ ਕੈਸ਼ੀਅਰ, ਸੇਠ ਜਗਰੀਤ ਸਿੰਘ ਬੰਟੀ, ਭਗਵਾਨ ਸਿੰਘ, ਲਖਵਿੰਦਰ ਸਿੰਘ ਲਾਡੀ, ਸੁਖਚੈਨ ਸਿੰਘ, ਪੁਨੀਤ ਸਿੰਘ (ਸਰਬੱਤ ਦਾ ਭਲਾ ਟ੍ਰਸਟ), ਪ੍ਰਗਟ ਸਿੰਘ ਸਾਬਕਾ ਪ੍ਰਧਾਨ, ਮਨਜੀਤ ਸਿੰਘ ਸਾਬਕਾ ਪ੍ਰਧਾਨ, ਬਲਦੀਪ ਸਿੰਘ ਸਾਬਕਾ ਮੀਤ ਪ੍ਰਧਾਨ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ।
Comments (0)
Facebook Comments (0)