ਕ੍ਰਿਕਟ ਵਿਸ਼ਵ ਕੱਪ 2019 'ਚ ਭਾਰਤ-ਅਫ਼ਗਾਨਿਸਤਾਨ ਮੁਕਾਬਲਾ
Sat 22 Jun, 2019 0ਵਿਸ਼ਵ ਕੱਪ 2019 ਵਿੱਚ ਅੱਜ ਦੇ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਅਫ਼ਗਾਨਿਸਤਾਨ ਖਿਲਾਫ਼ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਸਟਾਰ ਓਪਨਰ ਰੋਹਿਤ ਸ਼ਰਮਾ 10 ਗੇਂਦਾਂ 'ਤੇ ਇੱਕ ਰਨ ਬਣਾ ਕੇ ਆਊਟ ਹੋ ਗਏ।
ਸਪਿਨਰ ਮੁਜੀਬ ਉਰ ਰਹਿਮਾਨ ਨੇ ਰੋਹਿਤ ਨੂੰ ਕਲੀਨ ਬੋਲਡ ਕਰ ਦਿੱਤਾ। ਰੋਹਿਤ ਨੇ ਪਾਕਿਸਤਾਨ ਖਿਲਾਫ ਸੈਂਕੜਾ ਜੜਿਆ ਸੀ।
ਉਸ ਤੋਂ ਬਾਅਦ ਟੀਮ ਸੰਭਲੀ ਅਤੇ 12 ਓਵਰ ਦੇ ਅੰਤ 'ਚ 55 ਰਨ ਬਣਾ ਚੁੱਕੀ ਸੀ ਪਰ ਕਪਤਾਨ ਵਿਰਾਟ ਕੋਹਲੀ ਤੋਂ ਇਲਾਵਾ ਕੋਈ ਵੀ ਅਜੇ ਤੱਕ ਨਹੀਂ ਚੱਲ ਸਕਿਆ।
ਉਹ ਵੀ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਏ ਹਨ ਅਤੇ ਭਾਰਤ ਦਾ ਸਕੋਰ 31 ਓਵਰ 'ਚ 136/4 ਸੀ। ਐੱਮਐੱਸ ਧੋਨੀ ਤੇ ਕੇਦਾਰ ਜਾਧਵ ਕ੍ਰੀਜ਼ 'ਤੇ ਸਨ।
ਇਹ ਵੀ ਜ਼ਰੂਰ ਪੜ੍ਹੋ
ਕੇ.ਐੱਲ. ਰਾਹੁਲ 15ਵੇਂ ਓਵਰ ਵਿੱਚ ਆਊਟ ਹੋ ਗਏ। ਸਕੋਰ ਸੀ 66/2, ਵਿਜੇ ਸ਼ੰਕਰ ਕ੍ਰੀਜ਼ ਉੱਤੇ ਆਏ। ਵਿਰਾਟ ਕੋਹਲੀ ਨੇ ਪਾਰੀ ਸੰਭਾਲੀ ਤੇ 22 ਓਵਰਾਂ ਦੇ ਅੰਤ 'ਤੇ ਭਾਰਤ ਦੇ 98 ਰਨ ਸਨ। ਪਰ ਵਿਜੇ ਸ਼ੰਕਰ ਤੇ ਕੋਹਲੀ ਨਾਲ-ਨਾਲ ਹੀ ਆਊਟ ਹੋ ਗਏ।
ਵਿਸ਼ਵ ਕੱਪ ਵਿੱਚ ਹੁਣ ਤੱਕ ਇੱਕ ਵੀ ਮੈਚ ਭਾਰਤ ਨਹੀਂ ਹਾਰਿਆ ਹੈ ਜਦਕਿ ਅਫ਼ਗਾਨਿਸਤਾਨ ਨੇ ਹੁਣ ਤੱਕ 5 ਮੈਚ ਖੇਡੇ ਹਨ ਅਤੇ ਸਾਰਿਆਂ ਵਿੱਚ ਹਾਰਿਆ ਹੈ। ਇਹ ਮੈਚ ਸਾਊਥੈਂਪਟਨ ਵਿੱਚ ਹੋ ਰਿਹਾ ਹੈ।
ਭਾਰਤੀ ਟੀਮ ਨੇ ਮੈਦਾਨ ਵਿੱਚ ਉਤਰਨ ਵਾਲੇ ਆਪਣੇ ਖਿਡਾਰੀਆਂ ਵਿੱਚ ਬਦਲਾਅ ਕੀਤਾ ਹੈ। ਭਾਰਤ ਨੇ ਭੁਵਨੇਸ਼ਵਰ ਕੁਮਾਰ ਦੀ ਥਾਂ ਮੁਹੰਮਦ ਸ਼ਮੀ ਨੂੰ ਟੀਮ ਵਿੱਚ ਥਾਂ ਦਿੱਤੀ ਹੈ।
ਭੁਵਨੇਸ਼ਵਰ ਦੇ ਪਾਕਿਸਤਾਨ ਨਾਲ ਮੈਚ ਦੌਰਾਨ ਸੱਟ ਲੱਗ ਗਈ ਸੀ।
ਦੂਸਰੇ ਪਾਸੇ ਅਫ਼ਗਾਨਿਸਤਾਨ ਨੇ ਵੀ ਆਪਣੀ ਟੀਮ ਵਿੱਚ ਬਦਲਾਅ ਕੀਤੇ ਹਨ। ਨੂਰ ਅਲੀ ਅਤੇ ਦੌਲਤ ਜ਼ਾਰਦਾਨ ਦੀ ਥਾਂ ਹਜ਼ਰਤਉੱਲ੍ਹਾ ਅਤੇ ਆਫ਼ਤਾਬ ਨੂੰ ਮੌਕਾ ਦਿੱਤਾ ਹੈ।
ਭਾਰਤ ਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਇਸ ਪ੍ਰਕਾਰ ਹਨ -
ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਹਾਲੇ ਤੱਕ ਦੱਖਣੀ ਅਫ਼ਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ਨੂੰ ਹਰਾਇਆ। ਮੀਂਹ ਕਾਰਨ ਨਿਊਜ਼ੀਲੈਂਡ ਨਾਲ ਇੱਕ ਨੰਬਰ ਵੰਡਿਆ ਗਿਆ।
Comments (0)
Facebook Comments (0)