ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲੋਕ ਸਭਾ ਚੋਣਾਂ ਲਈ ਮਤਦਾਨ ਕੇਂਦਰਾਂ ਅਤੇ ਹੋਰ ਤਿਆਰੀਆਂ ਸਬੰਧੀ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ
Mon 6 May, 2019 0ਸੀ -7
ਤਰਨ ਤਾਰਨ, 6 ਮਈ 2019:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਅੱਜ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਕਰਕੇ, ਉਨ੍ਹਾਂ ਦੇ ਹਲਕਿਆਂ ’ਚ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕੀਤੇ ਗਏ ਪ੍ਰਬੰਧਾਂ ਦਾ ਜਇਜ਼ਾ ਲੈਂਦਿਆ ਹਦਾਇਤ ਕੀਤੀ ਗਈ ਕਿ ਸਮੁੱਚੇ ਪ੍ਰਬੰਧ ਮਤਦਾਨ ਤੋਂ ਪਹਿਲਾਂ-ਪਹਿਲਾਂ ਨੇਪਰੇ ਚਾੜ੍ਹ ਲਏ ਜਾਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਹਾਇਕ ਰਿਟਰਨਿੰਗ ਅਫ਼ਸਰ ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਪੱਟੀ ਸ੍ਰੀ ਐੱਨ. ਐੱਸ. ਬਰਾੜ, ਸਹਾਇਕ ਰਿਟਰਨਿੰਗ ਅਫ਼ਸਰ ਖਡੂਰ ਸਾਹਿਬ ਸ੍ਰੀ ਕੁਲਪ੍ਰੀਤ ਸਿੰਘ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਖੇਮਕਰਨ ਸ੍ਰੀ ਦਵਿੰਦਰ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਬੂਥਾਂ ’ਤੇ ਲੋੜੀਂਦੀਆਂ ਨਿਸ਼ਚਿਤ ਘੱਟੋ-ਘੱਟ ਸੁਵਿਧਾਵਾਂ ਜਿਵੇਂ ਪੀਣ ਵਾਲਾ ਪਾਣੀ, ਸ਼ੈੱਡ, ਰੈਂਪ, ਬੈਠਣ ਦੇ ਬੰਦੋਬਸਤ, ਮੈਡੀਕਲ ਸਹੂਲਤ, ਬਿਜਲੀ, ਢੁਕਵੇਂ ਦਿਸ਼ਾ-ਸੂਚਕ, ਮਤਦਾਨ ਪਾਰਟੀਆਂ ਲਈ ਲੋੜੀਂਦੇ ਪ੍ਰਬੰਧ, ਉਨ੍ਹਾਂ ਦੇ ਖਾਣੇ ਦੇ ਪ੍ਰਬੰਧ ਅਤੇ ਮਾਡਲ ਪੋਲਿੰਗ ਸਟੇਸ਼ਨ ਬਣਾਉਣ ਬਾਰੇ ਸਮੇਂ ਸਿਰ ਪ੍ਰਬੰਧ ਕਰਕੇ ਰਿਪੋਰਟ ਦਫ਼ਤਰ ਜ਼ਿਲ੍ਹਾ ਚੋਣ ਅਫ਼ਸਰ ਨੂੰ ਭੇਜਣ ਲਈ ਹਦਾਇਤ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਦਿਵਿਆਂਗ ਅਤੇ ਬਿਰਧ ਮਤਦਾਤਾਵਾਂ ਨੂੰ ਚੋਣ ਬੂਥਾਂ ’ਤੇ ਦਿੱਤੀ ਜਾਣ ਵਾਲੀ ਸਹੂਲੀਅਤ ਲਈ 18 ਸਾਲ ਤੋਂ ਘੱਟ ਉਮਰ ਦੇ ਵਾਲੰਟੀਅਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਮੇਂਵਾਰੀ ਵੀ ਸਬੰਧੀ ਅਗਾਂਊ ਸਿਖਲਾਈ ਦੇਣ ਲਈ ਕਿਹਾ ਗਿਆ।ਉਹਨਾਂ ਪੋਲਿੰਗ ਸਟਾਫ਼ ਦੀ 12 ਮਈ ਨੂੰ ਹੋਣ ਜਾ ਰਹੀ ਪਹਿਲੀ ਸਿਖਲਾਈ ਲਈ ਕੀਤੇ ਪ੍ਰਾਬੰਧਾਂ ਦੀ ਜਾਣਕਾਰੀ ਵੀ ਲਈ।
ਸ੍ਰੀ ਸੱਭਰਵਾਲ ਨੇ ਚੋਣ ਬੂਥਾਂ ’ਤੇ ਮਤਦਾਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਣ ਦੇਣ ਲਈ ਚੋਣ ਬੂਥਾਂ ’ਤੇ ਬੀ. ਐੱਲ. ਓਜ਼. ਨੂੰ ਹੈਲਪ ਡੈਸਕ ਸਥਾਪਿਤ ਕਰਨ ਲਈ ਵੀ ਪਾਬੰਦ ਕਰਨ ਲਈ ਆਖਿਆ।ਇਸ ਤੋਂ ਇਲਾਵਾ 18 ਮਈ ਦੀ ਆਖਰੀ ਚੋਣ ਰਿਹਰਸਲ ਮੌਕੇ ਪੋਲਿੰਗ ਸਟਾਫ਼ ਨੂੰ ਲਿਜਾਣ ਵਾਲੇ ਵਾਹਨਾਂ ’ਤੇ ਜੀ. ਪੀ. ਐੱਸ. ਟਰੈਕਿੰਗ ਦੀ ਸਥਾਪਤੀ ਲਈ ਹੁਣ ਤੋਂ ਹੀ ਪ੍ਰਬੰਧ ਕਰਕੇ ਰੱਖਣ ਲਈ ਕਿਹਾ ਗਿਆ। ਮੀਟਿੰਗ ’ਚ ਚੋਣ ਬੂਥਾਂ ਦੀ ਵੈਬ ਕਾਸਟਿੰਗ, ਵੀਡਿਓਗ੍ਰਾਫੀ ਅਤੇ ਬਾਕੀ ਬੂਥਾਂ ’ਤੇ ਮਾਇਕਰੋ ਅਬਜ਼ਰਵਰ ਤਾਇਨਾਤ ਕਰਨ ’ਤੇ ਵੀ ਚਰਚਾ ਕੀਤੀ ਗਈ।
Comments (0)
Facebook Comments (0)