ਫੈਕਟਰੀ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ

ਫੈਕਟਰੀ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ

ਲੁਧਿਆਣਾ, 14 ਜੂਨ 2019 - ਲੁਧਿਆਣਾ ਦੇ ਨੂਰਵਾਲਾ ਰੋਡ ਤੇ ਸਥਿਤ ਲਾਜਪਤ ਨਗਰ ਵਿਖੇ ਇਕ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਸ਼ੁੱਕਰਵਾਰ ਸਵੇਰੇ 4 ਵਜੇ ਦੇ ਕਰੀਬ ਇਹ ਅੱਗ ਲੱਗੀ ਦੱਸੀ ਜਾ ਰਹੀ ਹੈ। ਇੱਕ ਫੈਕਟਰੀ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਨਾਲ ਦੀਆਂ ਦੋ ਹੋਰ ਫੈਕਟਰੀਆਂ ਨੂੰ ਉਸ ਨੇ ਆਪਣੀ ਲਪੇਟ ਚ ਲੈ ਲਿਆ, ਫੈਕਟਰੀਆਂ ਦੇ ਨਾਂ ਵਿਨਾਇਕ ਸੰਨਜ਼ ਜੇਐੱਸ ਦੋਆਬਾ ਅਤੇ ਏ ਕੇ ਸੰਨਜ਼ ਦੱਸੀ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਫ਼ਸਰ ਨੇ ਦੱਸਿਆ ਕਿ ਤੜਕਸਾਰ ਵੀ ਅੱਗ ਲੱਗੀ ਹੋਈ ਹੈ ਅਤੇ ਹੁਣ ਤੱਕ ਕਈ ਗੱਡੀਆਂ ਅੱਗ ਤੇ ਕਾਬੂ ਪਾਉਣ ਲਈ ਲਾਈਆਂ ਗਈਆਂ ਨੇ ਜਗਰਾਓਂ ਅਤੇ ਨਵਾਂ ਸ਼ਹਿਰ ਰਾਤ ਤੋਂ ਵੀ ਗੱਡੀਆਂ ਮੰਗਾਈਆਂ ਗਈਆਂ ਨੇ, ਉਨ੍ਹਾਂ ਕਿਹਾ ਕਿ ਜਲਦ ਹੀ ਅੱਗ ਤੇ ਕਾਬੂ ਪਾ ਲਿਆ ਜਾਵੇਗਾ,