
ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਪਰਮਜੀਤ ਪੰਮਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ।
Wed 26 Feb, 2025 0
ਚੋਹਲਾ ਸਾਹਿਬ 26 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਵਾਰਡ ਨੰਬਰ 24 ਤੋਂ ਐਮ ਸੀ ਦੇ ਉਮੀਦਵਾਰ ਪਰਮਜੀਤ ਸਿੰਘ ਪੰਮਾ ਦੇ ਹੱਕ ਵਿੱਚ ਪੱਟੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਚੋਣ ਪ੍ਰਚਾਰ ਕੀਤਾ।ਇਸ ਸਮੇਂ ਪ੍ਰਚਾਰ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਐਮ ਪੀ ਜਸਬੀਰ ਸਿੰਘ ਡਿੰਪਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਪਰਮਜੀਤ ਸਿੰਘ ਪੰਮਾ ਨੂੰ ਆਪਣਾ ਕੀਮਤੀ ਵੋਟ ਪਾਕੇ ਕਾਮਯਾਬ ਕਰੋ।ਉਹਨਾਂ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾ ਇੱਕ ਇਮਾਨਦਾਰ ਸ਼ਖਸ਼ੀਅਤ ਹਨ ਜਿੰਨਾਂ ਵੱਲੋਂ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ ਜਾਂਦਾ ਹੈ ਅਤੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਦੇ ਕਰਦੇ ਹਨ।ਉਹਨਾਂ ਦੱFਸਿਆ ਕਿ ਜਿੱਤਣ ਤੋਂ ਬਾਅਦ ਪਰਮਜੀਤ ਸਿੰਘ ਪੰਮਾ ਵੱਲੋਂ ਰਹਿੰਦੇ ਵਿਕਾਸ ਕਾਰਜ ਜੰਗੀ ਪੱਧਰ ਦੇ ਕਰਵਾਏ ਜਾਣਗੇ।ਉੁਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਕੋਈ ਵੀ ਮੁਸ਼ਕਲ ਹੈ ਤਾਂ ਉਹ ਤੁਰੰਤ ਉਹਨਾਂ ਨਾਲ ਜਾਂ ਪਰਮਜੀਤ ਸਿੰਘ ਪੰਮਾ ਐਮ ਸੀ ਦੇ ਉਮੀਦਵਾਰ ਨਾਲ ਸੰਪਰਕ ਕਰਕੇ ਆਪਣੀ ਮੁਸ਼ਕਲ ਦਾ ਹੱਲ ਕਰਵਾ ਸਕਦੇ ਹਨ।ਇਸ ਸਮੇੇਂ ਕਾਂਗਰਸ ਪਾਰਟੀ ਵੱਲੋਂ ਐਮ ਸੀ ਦੇ ਐਲਾਨੇ ਉਮੀਦਵਾਰ ਪਰਮਜੀਤ ਸਿੰਘ ਪੰਮਾ ਨੇ ਲੋਕਾਂ ਨੂੰ ਹੱਥ ਜੋੜਕੇ ਬੇਨਤੀ ਕੀਤੀ ਕਿ ਉਹ ਉਹਨਾਂ ਦਾ ਸਾਥ ਦੇਣ ਤਾਂ ਜੋ ਜਿੱਤ ਤੋਂ ਬਾਅਦ ਉਹ ਵਾਰਡ ਵਿਕਾਸ ਕਾਰਜ ਜਲਦੀ ਕਰਵਾ ਸਕਣੇ।ਇਸ ਸਮੇਂ ਕਰਨਬੀਰ ਸਿੰਘ ਬੁਰਜ,ਅਵਤਾਰ ਸਿੰਘ ਤਨੇਜਾ,ਰਣਜੀਤ ਸਿੰਘ ਰਾਣਾ ਗੰਡੀਵਿੰਡ,ਰਾਜਬੀਰ ਭੁੱਲਰ,ਪਲਵਿੰਦਰ ਸਿੰਘ ਬਿੱਲਾ,ਸੰਨੀ ਕੈਰੋਂ,ਸੋਨਾ,ਅਮਰਿੰਦਰ ਸਿੰਘ ਆਦਿ ਹਾਜਰ ਸਨ।
Comments (0)
Facebook Comments (0)