ਚਟਪਟੀ ਫ਼ਰੂਟ ਚਾਟ ਦਾ ਮਜ਼ਾ ਲਓ
Sun 28 Apr, 2019 0ਸਮੱਗਰੀ
– ਉੱਬਲੇ ਆਲੂ 150 ਗ੍ਰਾਮ
– ਕੇਲਾ 100 ਗ੍ਰਾਮ
– ਸੇਬ 150 ਗ੍ਰਾਮ
– ਖੀਰਾ 120 ਗ੍ਰਾਮ
– ਕਚਾਲੂ 150 ਗ੍ਰਾਮ
– ਲੋਬੀਆ 150 ਗ੍ਰਾਮ
– ਪਪੀਤਾ 150 ਗ੍ਰਾਮ
– ਲਾਲ ਮਿਰਚ ਇੱਕ ਚਮਚ
– ਜ਼ੀਰਾ ਪਾਊਡਰ ਇੱਕ ਚਮਚ
– ਹਰੀ ਮਿਰਚ ਇੱਕ ਚਮਚ
– ਨਿੰਬੂ ਦਾ ਰਸ ਇੱਕ ਚਮਚ
– ਇਮਲੀ ਦਾ ਗੁੱਦਾ ਤਿੰਨ ਚਮਚ
– ਇਮਲੀ ਦੀ ਚਟਨੀ ਤਿੰਨ ਚਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਸਾਰੇ ਫ਼ਰੂਟ ਕੱਟ ਲਓ ਅਤੇ ਇੱਕ ਬਾਊਲ ‘ਚ ਆਲੂ, ਕੇਲੇ, ਸੇਬ, ਖੀਰਾ, ਕਚਾਲੂ, ਪਪੀਤਾ ਅਤੇ ਲੋਬੀਆ ਪਾ ਦਿਓ। ਹੁਣ ਇਸ ‘ਚ ਲਾਲ ਮਿਰਚ, ਚਾਟ ਮਸਾਲਾ, ਹਰੀ ਮਿਰਚ, ਕਾਲਾ ਨਮਕ, ਜ਼ੀਰਾ, ਹਰੀ ਮਿਰਚ, ਨਿੰਬੂ ਦਾ ਰਸ, ਇਮਲੀ ਦਾ ਗੁੱਦਾ, ਇਮਲੀ ਦੀ ਚਟਨੀ ਪਾ ਕੇ ਮਿਕਸ ਕਰ ਲਓ। ਚਾਟ ਬਣ ਕੇ ਤਿਆਰ ਹੈ, ਇਸ ਨੂੰ ਸਰਵ ਕਰੋ।
Comments (0)
Facebook Comments (0)