
30 ਸਾਲ ਤੋਂ ਉੱਪਰ ਮਰੀਜ਼ਾਂ ਦੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਚੈਕਅੱਪ ਕੀਤਾ ਗਿਆ।
Fri 28 Feb, 2025 0
ਸੀ ਐਚ ਸੀ ਸਰਹਾਲੀ ਵਿਖੇ ਕੈਂਸਰ ਦੇ ਮਰੀਜ਼ਾਂ ਦਾ ਚੈੱਕਅੱਪ ਸ਼ੁਰੂ ਕੀਤਾ ਜਾਵੇਗਾ : ਡਾਕਟਰ ਸੰਦੀਪ ਕੌਰ
ਚੋਹਲਾ ਸਾਹਿਬ 28 ਫਰਵਰੀ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਦੀਪ ਕੌਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਅੱਜ ਮੈਡੀਕਲ ਅਫਸਰ ਡਾਕਟਰ ਕੰਵਰਪੁਨੀਤ ਸਿੰਘ,ਸਟਾਫ ਨਰਸ ਰੁਪਿੰਦਰ ਕੌਰ ਅਤੇ ਮੈਡੀਕਲ ਟੀਮ ਵੱਲੋਂ 30 ਸਾਲ ਤੋਂ ਉੰਪਰ ਮਰੀਜ਼ਾਂ ਦੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਡਾਕਟਰ ਸੰਦੀਪ ਕੌਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਉਹਨਾਂ ਦੱਸਿਆ ਇਸਦੇ ਨਾਲ ਨਾਲ ਕੁਝ ਦਿਨਾਂ ਦੇ ਅੰਦਰ ਅੰਦਰ ਕੈਂਸਰ ਦੇ ਮਰੀਜ਼ਾਂ ਜਿਵੇਂ ਮੰੂਹ ਦਾ ਕੈਂਸਰ,ਬੱਚੇਦਾਨੀ ਦਾ ਕੈਂਸਰ ਅਤੇ ਬਰੈਸਟ ਕੈਂਸਰ ਦਾ ਚੈੱਕਅੱਪ ਸ਼ੁਰੂ ਕੀਤਾ ਜਾਵੇਗਾ।ਉਹਨਾਂ ਦੱਸਿਆ ਕਿ ਅੱਜ ਮਰੀਜ਼ਾਂ ਦੇ ਚੈੱਕਅੱਪ ਦੌਰਾਨ ਉਹਨਾਂ ਦੇ ਲੋੜੀਂਦੇ ਟੈਸਟ ਵੀ ਕੀਤੇ ਗਏ ਅਤੇ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਆਪਣੀ ਸਿਹਤ ਦੀ ਸਹੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਰੋਜਾਨਾ ਕਸਰਤ ਕਰਨ ਅਤੇ ਪੋਸ਼ਟਿਕ ਆਹਾਰ ਲੈਣ ਦੀ ਸਲਾਹ ਦਿੱਤੀ।ਉਹਨਾਂ ਮਰੀਜਾਂ ਨੂੰ ਦੱਸਿਆ ਕਿ ਜੇਕਰ ਉਹ ਆਪਣਾ ਰੋਜਾਨਾ ਦਾ ਖਾਣ ਪੀਣ ਸਹੀ ਢੰਗ ਨਾਲ ਅਤੇ ਵਧੀਆ ਲੈਣਗੇ ਤਾਂ ਬਿਮਾਰੀਆਂ ਤੋਂ ਬਚੇ ਰਹਿਣਗੇ।ਉਹਨਾਂ ਨੇ ਮਰੀਜ਼ਾਂ ਨੂੰ ਦੱਸਿਆ ਕਿ ਉਹ ਸੰਤੁਲਤ ਖੁਰਾਕ ਦੇ ਨਾਲ ਨਾਲ ਆਪਣੀ ਦਵਾਈ ਵੀ ਸਮੇਂ ਸਿਰ ਲੈਣ ਤਾਂ ਜੋ ਬਿਮਾਰੀ ਦਾ ਜਲਦ ਖਾਤਮਾ ਕੀਤਾ ਜਾ ਸਕੇ।ਇਸ ਸਮੇਂ ਬਲਰਾਜ ਸਿੰਘ ਬੀ ਈ ਈ,ਜਤਿੰਦਰ ਕੌਰ ਐਲ ਟੀ ਆਦਿ ਹਾਜਰ ਸਨ।
Comments (0)
Facebook Comments (0)