
ਸਕੂਲਾਂ ’ਚ ਗਰਮੀ ਦੀਆਂ ਛੁੱਟੀਆਂ ਮਗਰੋਂ ਪਹਿਲੇ ਦਿਨ ਪਹੁੰਚੇ ਸਿੱਖਿਆ ਵਿਭਾਗ ਦੇ ਅਧਿਕਾਰੀ
Tue 2 Jul, 2019 0
ਐਸ.ਏ.ਐਸ. ਨਗਰ:
ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਤਾਇਨਾਤ ਸਿੱਖਿਆ ਅਧਿਕਾਰੀਆਂ ਅਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਨ੍ਹਾਂ ਦੀ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਲੱਗਣ ਦੇ ਪਹਿਲੇ ਦਿਨ ਹੀ ਸਕੂਲਾਂ ਦੀ ਵਿਜ਼ਿਟ ਕੀਤੀ ਗਈ। ਇਸ ਵਿਜ਼ਿਟ ਸਬੰਧੀ ਬਲਾਕਾਂ ਦੀ ਵੰਡ ਪਹਿਲਾਂ ਹੀ ਸਿੱਖਿਆ ਅਧਿਕਾਰੀਆਂ ਨੂੰ ਮੁੱਖ ਦਫ਼ਤਰ ਵਲੋਂ ਕਰ ਦਿਤੀ ਗਈ ਸੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਹੀ ਸਿੱਖਿਆ ਵਿਭਾਗ ਦੇ 32 ਅਧਿਕਾਰੀਆਂ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਵਲੋਂ ਪੰਜਾਬ ਦੇ 212 ਬਲਾਕਾਂ ਵਿਚ ਸਾਕਾਰਾਤਮਕ ਪਹੁੰਚ ਨਾਲ ਵਿਜ਼ਿਟਰ ਕਰਨ ਦਾ ਸਾਰਥਕ ਉਪਰਾਲਾ ਕੀਤਾ ਗਿਆ। ਇਹਨਾਂ ਅਧਿਕਾਰੀਆਂ ਵਲੋਂ ਛੁੱਟੀਆਂ ਤੋਂ ਬਾਅਦ ਸਕੂਲਾਂ ਦੇ ਪ੍ਰਬੰਧ ਨੂੰ ਚੁਸਤ-ਦਰੁਸਤ ਕਰਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਲਗਾਤਾਰਤਾ ਨੂੰ ਬਣਾਈ ਰੱਖਣ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਪਹਿਲੇ ਦਿਨ ਸਕੂਲ ਦੀ ਸਫ਼ਾਈ, ਬੱਚਿਆਂ ਦੀ ਹਾਜ਼ਰੀ, ਬੱਚਿਆਂ ਦੀ ਪੜ੍ਹਾਈ ਲਈ ਸਾਕਾਰਾਤਮਕ ਮਾਹੌਲ, ਸਮਾਰਟ ਸਕੂਲਾਂ ਦੀ ਪ੍ਗਤੀ, ਵਿਦਿਆਰਥੀਆਂ ਦੇ ਵਿਚ ਪੰਜਾਬੀ ਭਾਸ਼ਾ ਦੀ ਸੂਝ-ਬੂਝ ਤੇ ਇਸ ਦੀ ਵਰਤੋਂ, ਸਵੇਰ ਦੀ ਸਭਾ ਦਾ ਅਨੁਕੂਲ ਪ੍ਰਭਾਵ, ਐਜੂਸੈੱਟ ਰਾਹੀਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਡਾਕੂਮੈਂਟਰੀਆਂ ਤੇ ਹੋਰ ਗਿਆਨ ਵਧਾਉਣ ਵਾਲੇ ਪ੍ਰੋਗਰਾਮਾਂ ਆਦਿ ਤੇ ਜ਼ੋਰ ਦੇਣ ਲਈ ਸਕੂਲ ਮੁਖੀਆਂ ਨੂੰ ਉਤਸ਼ਾਹਿਤ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਜ਼ਿਟ ਕਰਨ ਵਾਲੀਆਂ ਟੀਮਾਂ ਵਲੋਂ 429 ਸਕੂਲਾਂ ਵਿਚ ਦੌਰਾ ਕੀਤਾ। ਸਕੱਤਰ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਕੂਲ ਮੁਖੀਆਂ ਦੁਆਰਾ ਪਹਿਲੇ ਦਿਨ ਦੀਆਂ ਤਿਆਰੀਆਂ ਲਈ ਸ਼ਾਬਾਸ਼ ਦਿੰਦਿਆਂ ਕਿਹਾ ਕਿ ਸਾਰਾ ਸਾਲ ਇਸੇ ਤਰਾਂ ਸਕੂਲਾਂ ਵਿਚ ਸਫ਼ਾਈ, ਅਨੁਸ਼ਾਸਨ, ਸਮੇਂ ਦੇ ਪਾਬੰਦ, ਸਵੇਰ ਦੀ ਸਭਾ ਦੀ ਰੌਚਕਤਾ, ਪੜ੍ਹਾਈ ਦਾ ਦਿਲਚਸਪ ਮਹੌਲ, ਬੱਚਿਆਂ ਦੀ ਹਾਜ਼ਰੀ ,ਸਕੂਲ ਦੀ ਬਾਲਾ ਵਰਕ ਤਹਿਤ ਵਰਤੋਂ ਆਦਿ ਰਾਹੀਂ ਟੀਚੇ ਪ੍ਰਾਪਤੀ ਲਈ ਅਣਥੱਕ ਮਿਹਨਤ ਕੀਤੀ ਜਾਵੇ।
Comments (0)
Facebook Comments (0)