ਕੈਨੇਡਾ ਸਰਕਾਰ ਨੇ 60,000 ਨਰਸਾਂ ਦੀ ਭਰਤੀ ਦਾ ਕੀਤਾ ਐਲਾਨ
Tue 2 Jul, 2019 0ਚੰਡੀਗੜ੍ਹ:
ਅੱਜ ਕੱਲ੍ਹ ਪੰਜਾਬ ਦੇ ਨੌਜਵਾਨ ਪੜ੍ਹਾਈ ਲਈ ਜਾਂ ਫਿਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਹੋਰ ਚੰਗੇ ਦੇਸ਼ ਜਾਣ ਦਾ ਸੁਪਨਾ ਜਰੂਰ ਦੇਖਦੇ ਹਨ। ਜੇਕਰ ਤੁਸੀਂ ਵੀ ਇਹ ਸੁਪਨਾ ਦੇਖਿਆ ਹੈ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬ਼ਰੀ ਹੈ। ਕਿਉਂਕਿ ਕੈਨੇਡਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 60,000 ਨਰਸਾਂ ਦੀ ਭਰਤੀ ਤੁਰੰਤ ਕੀਤੀ ਜਾਵੇ ਕਿਉਂਕਿ ਅੱਜ ਕੈਨੇਡਾ ਵਿੱਚ ਜਿਆਦਾਤਰ ਅਬਾਦੀ ਬਜ਼ੁਰਗਾਂ ਦੀ ਹੋ ਚੁੱਕੀ ਹੈ।
ਭਾਰਤ ਇੱਕ ਜਵਾਨ ਦੇਸ਼ ਹੈ ਅਤੇ ਜਵਾਨ ਬੰਦੇ ਦੀ ਹਰ ਜਗ੍ਹਾ ਤੇ ਕਦਰ ਅਤੇ ਲੋੜ ਹੁੰਦੀ ਹੈ। ਕੈਨੇਡਾ ਨੂੰ ਇਸੇ ਕਾਰਨ ਤੁਰੰਤ 60,000 ਨਰਸਾਂ ਦੀ ਜਰੂਰਤ ਹੈ, ਇਸ ਲਈ ਜਿਹੜੇ ਪੰਜਾਬੀ ਨੌਜਵਾਨ ਲੰਬੇ ਸਮੇਂ ਤੋਂ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹਨ ਉਨ੍ਹਾਂ ਲਈ ਇਹ ਇੱਕ ਬਹੁਤ ਵਧੀਆ ਮੌਕਾ ਸਾਬਿਤ ਹੋ ਸਕਦਾ ਹੈ। ਜਿਨ੍ਹਾਂ ਨੇ ਵੀ GNM , ANM, BSC ਨਰਸਿੰਗ ਕੀਤੀ ਹੈ।
ਉਹ ਇਸ ਲਈ ਅਪਲਾਈ ਕਰ ਸਕਦੇ ਹਨ ਅਤੇ ਨਾਲ ਹੀ IELTS ਕੀਤੀ ਹੋਣੀ ਵੀ ਜਰੂਰੀ ਹੈ ਅਤੇ ਘੱਟੋ ਘੱਟ 6 ਬੈਂਡ ਲਾਜ਼ਮੀ ਹੋਣਗੇ। ਇਸ ਵਿੱਚ 10 ਸਾਲ ਤੱਕ ਦਾ ਗੈਪ ਮਨਜ਼ੂਰ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਅਤੇ ਇਹਨਾਂ ਵਿਚੋਂ ਕੋਈ ਵੀ ਕੋਰਸ ਕੀਤਾ ਹੈ ਤਾਂ ਤੁਰੰਤ ਅਪਲਾਈ ਕਰ ਸਕਦੇ ਹੋ।
Comments (0)
Facebook Comments (0)