
ਦੋ ਪੀੜਤ ਵਿਅਕਤੀਆਂ ਨੂੰ 50 ਹਜਾਰ ਰੁਪਏ ਦੇ ਚੈਕ ਦਿੱਤੇ
Wed 20 Feb, 2019 0
ਭਿੱਖੀਵਿੰਡ 20 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਖੇਤੀਬਾੜੀ ਦਾ ਧੰਦਾ ਕਰਦੇ ਸਮੇਂ
ਹਾਦਸ਼ੇ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਮਜਦੂਰਾਂ ਨੂੰ ਪੰਜਾਬ ਮੰਡੀ ਬੋਰਡ ਵੱਲੋਂ ਦਿੱਤੀ
ਜਾਂਦੀ ਆਰਥਿਕ ਮਦਦ ਤਹਿਤ ਪਿੰਡ ਭਿੱਖੀਵਿੰਡ ਦੇ ਦੋ ਵਿਅਕਤੀਆਂ ਨੂੰ ਭੇਜੇ ਗਏ 50000
ਰੁਪਏ ਦੇ ਚੈਕ ਪਿੰਡ ਆਬਾਦੀ ਬਾਬਾ ਸੋਢੀ ਦੇ ਸਰਪੰਚ ਮਨਦੀਪ ਸਿੰਘ ਵੱਲੋਂ ਪਿੰਡ ਵਾਸੀਆਂ
ਦੀ ਹਾਜਰੀ ਵਿਚ ਬਲਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਨੂੰ 40000 ਅਤੇ ਗੁਰਜੀਤ ਸਿੰਘ
ਪੁੱਤਰ ਕਸ਼ਮੀਰ ਸਿੰਘ ਨੂੰ 10000 ਰੁਪਏ ਦੇ ਚੈਕ ਸੌਪ ਦਿੱਤੇ ਗਏ। ਸਰਪੰਚ ਮਨਦੀਪ ਸਿੰਘ
ਸੰਧੂ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਉਸਾਰੂ ਕੰਮਾਂ ਦੀ ਸ਼ਲਾਘਾ ਕਰਦਿਆਂ
ਕਿਹਾ ਕਿ ਜਿਥੇ ਹਾਦਸ਼ਾ ਗ੍ਰਹਿਸਤ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ ਸਿਰ ਸਹਾਇਤਾ ਦਿੱਤੀ
ਜਾ ਰਹੀ ਹੈ, ਉਥੇ ਪਿੰਡਾਂ ਦੇ ਵਿਕਾਸ ਵੀ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ, ਜੋ
ਸ਼ਲਾਘਾਯੋਗ ਕਦਮ ਹਨ।
ਇਸ ਮੌਕੇ ਗੁਰਪ੍ਰੀਤ ਸਿੰਘ, ਹਰਦੇਵ ਸਿੰਘ, ਹਰਪਾਲ ਸਿੰਘ, ਜਗੀਰ ਸਿੰਘ, ਜਰਨੈਲ ਸਿੰਘ,
ਰਜਿੰਦਰ ਸ਼ਰਮਾ, ਸਲਵਿੰਦਰ ਕੌਰ ਪੰਚ, ਜਸਵੰਤ ਸਿੰਘ, ਮੁਖਤਿਆਰ ਸਿੰਘ, ਗੁਰਜੀਤ ਸਿੰਘ,
ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜਰ ਸਨ।
Comments (0)
Facebook Comments (0)