ਕੋਟ ਖਾਲਸਾ ਵਿਚ ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਸੀਲ

ਕੋਟ ਖਾਲਸਾ ਵਿਚ ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਸੀਲ

ਅੰਮ੍ਰਿਤਸਰ : ਸਿਹਤ ਵਿਭਾਗ ਵੱਲੋਂ ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਟੀਮ ਨੇ ਇਕ ਹੋਰ ਗ਼ੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਨੂੰ ਸੀਲ ਕਰ ਦਿੱਤਾ। ਇਕ ਮਰੀਜ਼ ਨੂੰ ਇਸ ਕੇਂਦਰ ਵਿਚੋਂ ਛੁਡਾਉਣ ਮਗਰੋਂ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿਚ ਭੇਜਿਆ ਗਿਆ ਹੈ। ਸਿਹਤ ਵਿਭਾਗ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਾਰਵਾਈ ਲਈ ਟੀਮ ਕਾਇਮ ਕੀਤੀ ਸੀ। ਇਸ ਟੀਮ ਨੇ ਐੱਸਡੀਐੱਮ ਸ਼ਿਵਰਾਜ ਬੱਲ, ਸਿਹਤ ਵਿਭਾਗ ਦੇ ਡਾ. ਕਿਰਨਦੀਪ ਕੌਰ ਸਹਾਇਕ ਸਿਵਲ ਸਰਜਨ, ਅਮਰਦੀਪ ਸਿੰਘ ਡਿਪਟੀ ਐੱਮਈਆਈਓ ਅਤੇ ਆਰੂਸ਼ ਭੱਲਾ ਦੀ ਅਗਵਾਈ ਹੇਠ ਕੋਟ ਖਾਲਸਾ ਇਲਾਕੇ ਵਿਚ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ। ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਸੈਂਟਰ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਨਹੀਂ ਸੀ। PT