ਨਾਬਾਲਗ ਕੁੜੀ ਨੂੰ ਲੱਗੀ ਚਿੱਟੇ ਦੀ ਲਤ
Fri 12 Jul, 2019 0ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੰਜਾਬ ਵਿਚ ਨਸ਼ੇ ਦਾ ਦਰਿਆ ਉਸੇ ਤਰਾਂ ਵਗਦਾ ਵਿਖਾਈ ਦੇ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ, ਪਰ ਗ਼ਲਤ ਰਾਹ ਉੱਤੇ ਚੱਲਣ ਵਿੱਚ ਵੀ ਕੁੜੀਆਂ ਪਿੱਛੇ ਨਹੀਂ ਰਹੀਆਂ ਤੇ ਹੁਣ ਨਸ਼ਿਆਂ ਦੇ ਦਰਿਆ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਰੁੜਦੀਆਂ ਵਿਖਾਈ ਦੇ ਰਹੀਆਂ ਹਨ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਐ ਜਿੱਥੇ ਇਕ 17 ਸਾਲ ਦੀ ਕੁੜੀ ਨੂੰ ਚਿੱਟੇ ਦੀ ਲਤ ਲਗ ਗਈ ਤੇ ਹੁਣ ਇਸ ਲਤ 'ਚੋਂ ਬਾਹਰ ਨਿਕਲਣ ਲਈ ਸਤਕਾਰ ਕਮੇਟੀ ਨੇ ਉਸ ਦੀ ਮਦਦ ਕੀਤੀ। ਪੀੜਤ ਲੜਕੀ ਨੇ ਦੱਸਿਆ ਕੀ ਉਹ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਲੰਬੇ ਸਮੇ ਤੋਂ ਉਹ ਮੋਗਾ ਦੇ ਗੋਧੇਵਾਲਾ ਨੇੜੇ ਰਹਿੰਦੀ ਹੈ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੋਰ ਉਸ ਦਾ ਕੋਈ ਨਹੀਂ ਹੈ। ਕੁੜੀ ਦੇ ਮੁਤਾਬਿਕ 12 ਸਾਲ ਦੀ ਉਮਰ ਵਿਚ ਉਸ ਦੀ ਦੋਸਤ ਨੇ ਉਸ ਨੂੰ ਨਸ਼ੇ ਦੀ ਲਤ ਲਵਾ ਦਿੱਤੀ ਅਤੇ ਉਸ ਨੇ ਆਪਣੀ ਲੋੜ ਪੂਰੀ ਕਰਨ ਲਈ ਬਿਉਟੀ ਪਾਰਲਰ ਅਤੇ ਹੋਰ ਥਾਂ ਕੰਮ ਵੀ ਕੀਤਾ। ਉਸ ਨੇ ਦੱਸਿਆ ਕੀ ਉਸ ਨੂੰ ਨਸ਼ਾ ਬੜੀ ਆਸਾਨੀ ਨਾਲ ਆਪਣੇ ਘਰ ਦੇ ਨੇੜੇ ਹੀ ਮਿਲ ਜਾਂਦਾ ਸੀ ਪਰ ਹੁਣ ਉਸ ਨੇ ਨਸ਼ਾ ਛੱਡਣ ਦਾ ਸੋਚਿਆ ਅਤੇ ਸਤਕਾਰ ਕਮੇਟੀ ਨਾਲ ਸੰਪਰਕ ਕੀਤਾ ਤੇ ਕਮੇਟੀ ਨੇ ਉਸ ਦੀ ਇਸ ਕੰਮ ਵਿੱਚ ਮਦਦ ਕੀਤੀ।
ਸਤਕਾਰ ਕਮੇਟੀ ਦੇ ਮੈਂਬਰ ਰਾਜਾ ਸਿੰਘ ਨੇ ਦੱਸਿਆ ਕਿ ਅੱਜ ਵੀ ਹਰ ਗਲੀ ਹਰ ਮੋਹੱਲੇ ਵਿੱਚ ਨਸ਼ਾ ਮਿਲ ਜਾਂਦਾ ਹੈ। ਜਦੋਂ ਤੱਕ ਪੁਲਿਸ ਨਸ਼ੇ ਦੇ ਸੌਦਾਗਰਾਂ ਨੂੰ ਫੜ ਲੈ ਕੇ ਜੇਲ ਵਿੱਚ ਨਹੀਂ ਸੁੱਟਦੀ, ਉਦੋਂ ਤੱਕ ਨਸ਼ੇ ਨੂੰ ਨੱਥ ਨਹੀਂ ਪੈ ਸਕਦੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਪੀ (ਹੈਡਕਵਾਟਰ) ਰਤਨ ਸਿੰਘ ਬਰਾੜ ਨੇ ਦੱਸਿਆ ਕਿ ਸਤਕਾਰ ਕਮੇਟੀ ਵੱਲੋਂ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਉਨਾਂ ਨੇ ਇਸ ਮਾਮਲੇ ਵਿੱਚ ਡੀਐਸਪੀ ਦੀ ਡਿਉਟੀ ਲਗਾ ਦਿੱਤੀ ਹੈ। ਉਨਾਂ ਕਿਹਾ ਕਿ ਪਹਿਲਾਂ ਕੁੜੀ ਨੂੰ ਸੁਰੱਖਿਅਤ ਥਾਂ 'ਤੇ ਭੇਜ ਕੇ ਫਿਰ ਨਸ਼ਾ ਵੇਚਣ ਵਾਲਿਆਂ ਨੂੰ ਜਲਦੀ ਫੜਿਆ ਜਾਵੇਗਾ।
Comments (0)
Facebook Comments (0)