ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਾਉਣ ਲਈ ਚੀਨ ਨੇ ਕੱਢੀ ਨਵੀਂ ਕਾਢ, ਹੋ ਜਾਵੋਗੇ ਹੈਰਾਨ

ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਾਉਣ ਲਈ ਚੀਨ ਨੇ ਕੱਢੀ ਨਵੀਂ ਕਾਢ, ਹੋ ਜਾਵੋਗੇ ਹੈਰਾਨ

ਬੀਜਿੰਗ :

ਚੀਨ ਦੇ ਵਿਗਿਆਨੀ ਨਸ਼ਿਆਂ ਦੀ ਆਦਤ ਛੁਡਾਉਣ ਲਈ ਪੇਸਮੇਕਰ ਟੈਸਟ ਦਾ ਇਲਤੇਮਾਲ ਕਰ ਰਹੇ ਹਨ। ਉਂਝ ਆਮ ਤੌਰ 'ਤੇ ਡਾਕਟਰ ਦਿਲ ਦੇ ਮਰੀਜ਼ਾਂ ਦੀ ਧੜਕਣ ਬਰਾਬਰ ਕਰਨ ਲਈ ਇਸ ਦਾ ਇਸਤੇਮਾਲ ਕਰਦੇ ਹਨ। ਇਸ ਲਈ ਪਹਿਲੀ ਵਾਰ ਚੀਨ ‘ਚ ਟੈਸਟ ਸ਼ੁਰੂ ਕੀਤੇ ਗਏ ਹਨ। ਡੀਪ ਬ੍ਰੇਨ ਸਟਿਮੂਲੇਸ਼ਨ (ਡੀਬੀਐਸ) ਤਕਨੀਕ ਜ਼ਰੀਏ ਵਿਗਿਆਨੀ ਸਿਰਫ ਇੱਕ ਬਟਨ ਦਬਾ ਕੇ ਹੀ ਲੋਕਾਂ ਵਿੱਚੋਂ ਨਸ਼ੇ ਦੀ ਆਦਤ ਖ਼ਤਮ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਪਾਰਕਿਨਸਨ ਵਰਗੀਆਂ ਬਿਮਾਰੀਆਂ ‘ਚ ਦਿਮਾਗ ਨੂੰ ਠੀਕ ਰੱਖਣ ਲਈ ਪੇਸਮੇਕਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤਹਿਤ ਮਰੀਜ਼ ਦੀ ਖੋਪੜੀ ਵਿੱਚ ਦੋ ਛੋਟੇ-ਛੋਟੇ ਛੇਕ ਕੀਤੇ ਜਾਂਦੇ ਹਨ ਤੇ ਪੇਸਮੇਕਰ ਨੂੰ ਦਿਮਾਗ ਨਾਲ ਜੋੜ ਕੇ ਬਿਜਲੀ ਜ਼ਰੀਏ ਉਤੇਜਨਾ ਪੈਦਾ ਕੀਤੀ ਜਾਂਦੀ ਹੈ। ਇਸ ਤਕਨੀਕ ਨੂੰ ਡੀਪ ਬ੍ਰੇਨ ਸਟਿਮੂਲੇਸ਼ਨ (ਡੀਬੀਐਸ) ਕਿਹਾ ਜਾਂਦਾ ਹੈ। ਕਿਸੇ ਮਰੀਜ਼ ਦਾ ਨਸ਼ਾ ਛੁਡਾਉਣ ਲਈ ਇਹ ਪਹਿਲਾ ਪ੍ਰਯੋਗ ਹੈ। ਸ਼ੰਘਾਈ ਦੇ ਰੂਈਜ਼ਿਨ ਹਸਪਤਾਲ ਵਿੱਚ ਨਸ਼ਾ ਛੁਡਾਉਣ ਲਈ ਕਿਸੇ ਦੇ ਦਿਮਾਗ 'ਤੇ ਇਸ ਤਰ੍ਹਾਂ ਦੀ ਖੋਜ ਸ਼ੁਰੂ ਕੀਤੀ ਗਈ ਸੀ। ਦਰਅਸਲ, ਯੂਰਪ ਤੇ ਅਮਰੀਕਾ ਵਿੱਚ ਅਜਿਹੇ ਮਰੀਜ਼ਾਂ ਦਾ ਮਿਲਣਾ ਕਾਫੀ ਮੁਸ਼ਕਲ ਹੈ ਜੋ ਖ਼ੁਦ ਆਪਣੇ ਉੱਪਰ ਰਿਸਰਚ ਲਈ ਤਿਆਰ ਹੋ ਜਾਣ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਪੇਸਮੇਕਰ ਦੀ ਕੀਮਤ 70 ਲੱਖ ਰੁਪਏ ਤਕ ਜਾ ਸਕਦੀ ਹੈ ਜੋ ਟੈਸਟਿੰਗ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਹੈ। ਇਸ ਲਈ ਇਨ੍ਹਾਂ ਦੋਵਾਂ ਦੇਸ਼ਾਂ ਦੀ ਬਜਾਏ ਚੀਨ ਇਸ ਮਾਮਲੇ ਵਿੱਚ ਰਿਸਰਚ ਕੇਂਦਰ ਵਜੋਂ ਉੱਭਰਿਆ ਹੈ। ਚੀਨ ਵਿੱਚ ਨਸ਼ਾਰੋਧੀ ਕਾਨੂੰਨ ਦੇ ਤਹਿਤ ਕਿਸੇ ਵੀ ਪੀੜਤ ਨੂੰ ਜ਼ਬਰਦਸਤੀ ਇਲਾਜ ਲਈ ਰੋਕਿਆ ਜਾ ਸਕਦਾ ਹੈ। ਇਸ ਦੇ ਇਲਾਵਾ ਵੱਡੀਆਂ ਕੰਪਨੀਆਂ ਟੈਸਟਿੰਗ ਦੇ ਮਕਸਦ ਨੂੰ ਪੂਰਾ ਕਰਨ ਲਈ ਪੇਸਮੇਕਰ ਮੁਹੱਈਆ ਕਰਵਾਉਣ ਲਈ ਵੀ ਤਿਆਰ ਹਨ। ਯਾਦ ਰਹੇ ਇਸ ਤਰ੍ਹਾਂ ਦੇ ਪ੍ਰਯੋਗ ਨਾਲ ਮਰੀਜ਼ ਨੂੰ ਬ੍ਰੇਨ ਹੈਮਰੇਜ ਤੇ ਇਨਫੈਕਸ਼ਨ ਵਰਗੇ ਜਾਨਲੇਵਾ ਖ਼ਤਰੇ ਵੀ ਹੋ ਸਕਦੇ ਹਨ ਤੇ ਆਪ੍ਰੇਸ਼ਨ ਬਾਅਦ ਉਸ ਦੇ ਸੁਭਾਅ ਵਿੱਚ ਵੀ ਬਦਲਅ ਆ ਸਕਦਾ ਹੈ।