
ਪਿੰਡ ਚੰਬਾ ਕਲਾਂ ਤੋਂ ਦਿੱਲੀ ਲਈ 19ਵਾਂ ਜਥਾ ਰਵਾਨਾ।
Thu 11 Mar, 2021 0
ਚੋਹਲਾ ਸਾਹਿਬ 11 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਦਿੱਲੀ ਵਿਖੇ ਲੱਗੇ ਧਰਨੇ ਵਿੱਚ ਸ਼ਾਮਿਲ ਹੋਣ ਇਥੋਂ ਨਜ਼ਦੀਕੀ ਪਿੰਡ ਚੰਬਾ ਕਲਾਂ ਅਤੇ ਰੂੜੀਵਾਲਾ ਤੋਂ 19ਵਾਂ ਜਥਾ ਰਵਾਨਾ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਅੀ ਪੰਜਾਬ ਦੇ ਆਗੂ ਪ੍ਰਗਟ ਸਿੰਘ ਚੰਬਾ ਨੇ ਕਿਹਾ ਸਾਡੇ ਪਿੰਡ ਚੰਬਾ ਕਲਾਂ ਅਤੇ ਰੂੜੀਵਾਲੇ ਤੋਂ ਪਹਿਲਾਂ ਵੀ ਦਿੱਲੀ ਵਿਖੇ ਲੱਗੇ ਜਥੇ ਵਿੱਚ ਸ਼ਾਮਿਲ ਹੋਣ ਲਈ 18 ਜਥੇ ਪਹੁੰਚ ਚੁੱਕੇ ਹਨ ਅਤੇ ਹੁਣ ਸਥਾਨਕ ਗੁਰਦੁਆਰਾ ਬਾਬਾ ਹਰਨਾਮ ਸਿੰਘ ਤੋਂ ਫਿਰ 19ਵਾਂ ਜਥਾ ਦਿੱਲੀਲਈ ਰਵਾਨਾ ਕੀਤਾ ਜਾ ਚੁੱਕਾ ਹੈ।ਉਹਨਾਂ ਕਿਹਾ ਕਿ ਜਿੰਨਾਂ ਚਿਰ ਕੇਂਦਰ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਨਾਂ ਚਿਰ ਸਾਡੇ ਵੱਲੋਂ ਸੰਘਰਸ਼ ਜਾਰੀ ਰਹੇਗਾ ਅਤੇ ਧਰਨਾ ਲਗਾਤਾਰ ਚੱਲਦਾ ਰਹੇਗਾ।ਉਹਨਾਂ ਕਿਹਾ ਕਿ ਜੇਕਰ ਅਜੇ ਵੀ ਸੁੱਤੀ ਸਰਕਾਰ ਨਾ ਜਾਗੀ ਤਾਂ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ।ਇਸ ਸਮੇਂ ਗੁਰਚੇਤਨ ਸਿੰਘ ਚੰਬਾ,ਕੁਲਵਿੰਦਰ ਸਿੰਘ ਚੰਬਾ,ਸੁਖਪਾਲ ਸਿੰਘ,ਜ਼ਸਵੰਤ ਸਿੰਘ,ਜ਼ੋਗਾ ਸਿੰਘ,ਬਲਵੀਰ ਸਿੰਘ,ਅਜੀਤ ਸਿਘੰ,ਜਤਿੰਦਰ ਸਿੰਘ,ਗੁਰਨਾਮ ਸਿੰਘ,ਹੀਰਾ ਸਿਘੰ,ਜਗਤਾਰ ਸਿੰਘ,ਸੁਖਜਿੰਦਰ ਸਿੰਘ,ਸਾਹਿਬ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)