ਹਲਕਾ ਵਿਧਾਇਕ ਅਤੇ ਪੀ.ਏ `ਤੇ ਇਲਜ਼ਾਮ ਲਗਾਉਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ : ਸਰਪੰਚ ਮਨਦੀਪ ਸਿੰਘ

ਹਲਕਾ ਵਿਧਾਇਕ ਅਤੇ ਪੀ.ਏ `ਤੇ ਇਲਜ਼ਾਮ ਲਗਾਉਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ : ਸਰਪੰਚ ਮਨਦੀਪ ਸਿੰਘ

ਚੋਹਲਾ ਸਾਹਿਬ 6 ਅਗਸਤ (ਰਾਕੇਸ਼ ਬਾਵਾ/ਪਰਮਿੰਦਰ ਸਿੰਘ)
ਬੀਤੇ ਦਿਨੀਂ ਜਿਲ੍ਹਾ ਤਰਨ ਤਾਰਨ ਵਿੱਚ ਜਹਿਰੀਲੀ ਸ਼ਰਾਬ ਪੀਣ ਕਾਰਨ ਸੈਂਕੜੇ ਮੌਤਾਂ ਹੋ ਜਾਣ ਤੋਂ ਬਾਅਦ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵੀ ਇਸ ਘਟਨਾ ਕਰਮ ਨਾਲ ਜ਼ੋੜਿਆ ਜਾ ਰਿਹਾ ਹੈ।ਜਿਸ ਤੇ ਪ੍ਰਤੀਕਰਮ ਕਰਨ ਲਈ ਅੱਜ ਪਿੰਡ ਸ਼ਾਹਬਾਜਪੁਰ ਦੇ ਸਰਪੰਚ ਮਨਦੀਪ ਸਿੰਘ ਦੇ ਗ੍ਰਹਿ ਵਿਖੇ ਵੱਖ ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਆਕਤੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਹਮਾਇਤ ਵਿੱਚ ਡਟਣ ਦਾ ਐਲਾਨ ਕਰਦਿਆਂ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਇਸ ਸੌੜੀ ਸਿਆਸਤ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ।ਇਸ ਪ੍ਰੈਸ ਕਾਨਫੰਰਸ ਵਿੱਚ ਬੋਲਦਿਆ ਜ਼ਸਵੰਤ ਸਿੰਘ ਚੇਅਰਮੈਨ ਸ਼ਾਹਬਾਜ਼ਪੁਰ,ਮਨਦੀਪ ਸਿੰਘ ਸਰਪੰਚ ਸ਼ਾਹਬਾਜਪੁਰ,ਮੇਜਰ ਸਿੰਘ ਸਰਪੰਚ ਮੰਮਣਕੇ,ਹਰਭੇਜ਼ ਸਿੰਘ ਸਰਪੰਚ ਮੰਮਣਕੇ ਖੁਰਦ,ਕੁਲਵੰਤ ਸਿੰਘ ਨੰਬਦਾਰ ਸ਼ਾਹਬਾਜਪੁਰ,ਗੁਰਵਿੰਦਰ ਸਿੰਘ ਚੇਅਰਮੈਨ ਸ਼ਾਹਬਾਜ਼ਪੁਰ,ਕਵਲਜੀਤ ਸਿੰਘ ਮੈਂਬਰ ਪੰਚਾਇਤ ਸ਼ਾਹਬਾਜ਼ਪੁਰ,ਗੁਰਪ੍ਰੀਤ ਸਿੰਘ ਸੋਨੀ ਡਿਆਲ ਯੂਥ ਪ੍ਰਧਾਨ,ਗੁਰਦਿਆਲ ਸਿੰਘ ਸਰਪੰਚ ਗੁਲਾਲੀਪੁਰ,ਰਾਜੂ ਕਮਾਲਪੁਰੀ,ਪਹਿਲਵਾਨ ਗੋਲਾ ਸਿੰਘ,ਗੁਰਉਕਾਰ ਸਿੰਘ ਸਰਪੰਚ ,ਜ਼ੋਗਿੰਦਰ ਸਿੰਘ ਸਰਪੰਚ ਸ਼ੇਖ ਆਦਿ ਨੇ ਕਿਹਾ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਹਨਾਂ ਦੇ ਪੀ.ਏ.ਨੂੰ ਇਸ ਘਟਨਾ ਕਰਮ ਨਾਲ ਬਿਨਾਂ ਵਜਾ ਜ਼ੋੜਿਆ ਜਾ ਰਿਹਾ ਹੈ ਜਦਕਿ ਪੰਜਾਬ ਦੀ ਸਮੁੱਚੀ ਜਨਤਾ ਨੂੰ ਪਤਾ ਹੈ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਇੱਕ ਗੁਰਸਿੱਖ ਇੰਨਸਾਨ ਹਨ ਜਿਨਾਂ ਹਮੇਸ਼ਾਂ ਨਸਿ਼ਆਂ ਦਾ ਡਟਵਾਂ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਇਸ ਮਸਲੇ ਵਿੱਚ ਵਿਧਾਇਕ ਸਿੱਕੀ ਖੁਦ ਵੀ ਇਹ ਇਹ ਬਿਆਨ ਦੇ ਚੁੱਕੇ ਹਨ ਜੇਕਰ  ਉਹਨਾਂ ਦੀ ਪਾਰਟੀ ਨਾਲ ਸਬੰਧਤ ਕੋਈ ਵੀ ਵਿਆਕਤੀ ਇਸ ਕਾਰਵਾਈ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਉਸਨੂੰ ਖੁਦ ਕਾਨੂੰਨ ਦੇ ਹਵਾਲੇ ਕਰਨਗੇ ।ਉਹਨਾਂ ਕਿਹਾ ਕਿ ਇਹ ਗੱਲ ਜੱਗ ਜਾਹਿਰ ਹੈ ਕਿ ਪਿਛਲੇ ਦਹਾਕੇ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਨਸਿ਼ਆਂ ਨੂੰ ਬੁੜਾਵਾ ਦਿੱਤਾ ਹੈ ਅਤੇ ਇਸ ਖੇਤਰ ਵਿੱਚ ਪੁਲਿਸ ਵੱਲੋਂ ਜਿਸ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਉਹ ਵੀ ਸ੍ਰੋਮਣੀ ਅਕਾਲੀ ਦਲ ਦਾ ਸਰਗਰਮ ਆਗੂ ਹੈ। ਇਸ ਸਮੇਂ ਮੇਜਰ ਸਿੰਘ ਮਿਆਣੀ ਸਰਪੰਚ,ਜਥੇਦਾਰ ਬਲਵੰਤ ਸਿੰਘ ਸਰਪੰਚ ਗੋਪਾਲਾ,ਆਇਆ ਸਿੰਘ ਸਰਪੰਚ ਕੋਹਾੜਕਾ,ਸੁਖਰਾਜ ਸਿੰਘ ਨੰਬਰਦਾਰ ਕੋਹਾੜਕਾ,ਰਵੇਲ ਸਿੰਘ ਮੈਂਬਰ ਪੰਚਾਇਤ ਸ਼ਾਹਬਾਜਪੁਰ,ਦਿਲਬਾਗ ਸਿੰਘ ਬਾਗਾ,ਨਿਰਵੈਲ ਸਿੰਘ ਮੈਂਬਰ,ਕਵਲਜੀਤ ਸਿੰਘ ਸ਼ਾਹ ਮੰਮਣਕੇ ਆਦਿ ਹਾਜ਼ਰ ਸਨ।