ਦੇਸ਼ ਪ੍ਰਤੀ ਮਾਣ ਪੈਦਾ ਕਰਦੀ ਹੈ 'ਪਰਮਾਣੂ'
Fri 1 Jun, 2018 0ਮੁੰਬਈ (ਬਿਊਰੋ)— ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦੀ ਫਿਲਮ 'ਪਰਮਾਣੂ' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਜੌਨ ਅਬ੍ਰਾਹਮ, ਬੋਮਨ ਈਰਾਨੀ, ਡਾਇਨਾ ਪੇਂਟੀ, ਵਿਕਾਸ ਕੁਮਾਰ, ਯੋਗਿੰਦਰ ਟਿੰਕੂ, ਅਨੁਜਾ ਸਾਠੇ, ਦਰਸ਼ਨ ਪਾਂਡੇ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ 'U' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਫਿਲਮ ਦੀ ਕਹਾਣੀ 1995 ਤੋਂ ਸ਼ੁਰੂ ਹੁੰਦੀ ਹੈ ਜਦੋਂ ਪ੍ਰਧਾਨ ਮੰਤਰੀ ਦੇ ਆਫਿਸ 'ਚ ਚੀਨ ਦੇ ਪਰਮਾਣੂ ਪਰੀਖਣ ਬਾਰੇ ਗੱਲਬਾਤ ਚੱਲ ਰਹੀ ਸੀ ਤਾਂ ਉਦੋਂ ਹੀ IAS ਅਫਸਰ ਅਕਸ਼ਤ ਰੈਨਾ (ਜੌਨ ਅ੍ਰਬਾਹਮ) ਨੇ ਭਾਰਤ ਨੂੰ ਇਕ ਪਰਮਾਣੂ ਤਾਕਤ ਬਣਾਉਣ ਦੀ ਸਲਾਹ ਦਿੰਦਾ ਹੈ। ਕਈ ਕਾਰਨਾਂ ਕਰਕੇ ਉਸਦੀ ਗੱਲ ਪ੍ਰਧਾਨ ਮੰਤਰੀ ਤੱਕ ਪਹੁੰਚ ਜਾਂਦੀ ਹੈ ਪਰ ਇਹ ਪਰੀਖਣ ਸਫਲ ਨਹੀਂ ਹੋ ਸਕਿਆ। ਅਮਰੀਕਾ ਨੇ ਇਸ 'ਚ ਦਖਲ ਅੰਦਾਜ਼ੀ ਕੀਤੀ। ਇਸ ਤੋਂ ਬਾਅਦ ਅਕਸ਼ਤ ਰੈਨਾ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ।
ਅਕਸ਼ਤ ਦੇ ਪਰਿਵਾਰ 'ਚ ਉਸਦੀ ਪਤਨੀ ਸੁਸ਼ਮਾ (ਅਨੁਜਾ ਸਾਠੇ), ਮਾਤਾ-ਪਿਤਾ ਅਤੇ ਇਕ ਬੇਟਾ ਪ੍ਰਹਲਾਦ ਹੈ। ਕੁਝ ਸਮੇਂ ਬਾਅਦ ਅਕਸ਼ਤ ਦਾ ਪਰਿਵਾਰ ਮਸੂਰੀ ਸ਼ਿਫਟ ਹੋ ਜਾਂਦਾ ਹੈ ਅਤੇ ਕਰੀਬ 3 ਸਾਲ ਬਾਅਦ ਜਦੋਂ ਪ੍ਰਧਾਨ ਮੰਤਰੀ ਨੂੰ ਸਚਿਵ ਦੇ ਰੂਪ 'ਚ ਹਿਮਾਂਸ਼ੂ ਸ਼ੁਕਲਾ (ਬੋਮਨ ਈਰਾਨੀ) ਦੀ ਐਂਟਰੀ ਹੁੰਦੀ ਹੈ ਤਾਂ ਇਕ ਵਾਰ ਫਿਰ ਪਰਮਾਣੂ ਪਰੀਖਣ 'ਤੇ ਗੱਲਬਾਤ ਚਲਦੀ ਹੈ। ਹਿਮਾਸ਼ੂ ਜਲਦ ਹੀ ਅਕਸ਼ਤ ਨੂੰ ਲੱਭ ਲੈਂਦਾ ਹੈ ਅਤੇ ਪਰਮਾਣੂ ਪਰੀਖਣ ਦੀ ਟੀਮ ਬਣਾਉਣ ਲਈ ਕਹਿੰਦਾ ਹੈ।
ਅਕਸ਼ਤ ਆਪਣੇ ਹਿਸਾਬ ਨਾਲ ਟੀਮ ਬਣਾਉਂਦਾ ਹੈ, ਜਿਸ 'ਚ BARK, DRDO, ਆਰਮੀ ਦੇ ਨਾਲ-ਨਾਲ ਅੰਤਰਿਕਸ਼ ਵਿਗਿਆਨੀ ਅਤੇ ਖੂਫੀਆਂ ਏਜੰਸੀ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਇਕ ਵਾਰ ਫਿਰ 1998 'ਚ ਪਰਮਾਣੂ ਪਰੀਖਣ ਦੀ ਤਿਆਰੀ ਕੀਤੀ ਜਾਂਦੀ ਹੈ ਅਤੇ ਇਹ ਖਾਸ ਧਿਆਨ ਰੱਖਿਆਂ ਜਾਂਦਾ ਹੈ ਕਿ ਅਮਰੀਕਾ ਨੂੰ ਇਸ ਮਿਸ਼ਨ ਬਾਰੇ ਕੁਝ ਪਤਾ ਨਾ ਲੱਗੇ। ਇਸ ਦੌਰਾਨ ਹੀ ਭਾਰਤ 'ਚ ਅਮਰੀਕਾ ਅਤੇ ਪਾਕਿਸਤਾਨ ਦੇ ਜਾਸੂਸਾਂ ਦੀ ਮੌਜੂਦਗੀ 'ਚ ਇਸ ਪਰੀਖਣ ਨੂੰ ਕਿਵੇਂ ਸਫਲ ਬਣਾਉਣਾ ਹੈ। ਉਸਦਾ ਵੀ ਧਿਆਨ ਰੱਖਿਆ ਜਾਂਦਾ ਹੈ। ਅੰਤ ਇਨ੍ਹਾਂ ਸਭ ਹਲਾਤਾਂ ਦੇ ਬਾਵਜੂਦ ਭਾਰਤ ਪਰਮਾਣੂ ਸਕਤੀ ਦੇ ਰੂਪ 'ਚ ਸਭ ਦੇ ਸਾਹਮਣੇ ਨਜ਼ਰ ਆਉਂਦਾ ਹੈ ਅਤੇ ਇਕ ਵੱਡੀ ਸ਼ਕਤੀ ਦੇ ਰੂਪ 'ਚ ਦਿਖਾਈ ਦਿੰਦਾ ਹੈ।
Comments (0)
Facebook Comments (0)