ਅਮਰਿੰਦਰ ਗਿੱਲ ਦੀ ਇਸ ਅਦਾਕਾਰਾ ਨੇ ਅਖਿਲ ਨੂੰ ਆਖ ਦਿੱਤੀ ਇਹ ਗੱਲ (ਵੀਡੀਓ)

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਖਿਲ ਆਪਣੇ ਨਵੇਂ ਗੀਤ 'ਕੱਲਾ ਸੋਹਣਾ ਨਹੀਂ' ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਅਖਿਲ ਨੇ ਆਪਣੇ ਮਿੱਠੜੀ ਤੇ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਅਖਿਲ ਨੇ ਇਸ ਗੀਤ ਨੂੰ ਮੁਟਿਆਰ ਦੇ ਪੱਖ ਤੋਂ ਗਾਇਆ ਹੈ। ਕੁੜੀ ਨੂੰ ਆਪਣੇ ਖਾਸ ਦੋਸਤ ਨਾਲ ਪਿਆਰ ਹੈ ਪਰ ਉਹ ਉਸ ਦੀ ਸਾਰ ਵੀ ਨਹੀਂ ਲੈਂਦਾ।


ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਬੱਬੂ ਦੀ ਕਲਮ 'ਚ ਨਿਕਲੇ ਹਨ, ਜਿਸ ਦਾ ਮਿਊਜ਼ਿਕ ਮਿਕਸ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਗੁਰਿੰਦਰ ਬਾਵਾ ਵਲੋਂ ਬਾਕਮਾਲ ਡਾਇਰੈਕਟ ਕੀਤਾ ਗਿਆ ਹੈ। ਵੀਡੀਓ 'ਚ ਅਦਾਕਾਰੀ ਖੁਦ ਅਖਿਲ ਨੇ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਸਾਥ ਪੰਜਾਬੀ ਫਿਲਮ ਇੰਡਸਟਰੀ ਦੀ ਅਦਾਕਾਰਾ ਸੰਜੀਦਾ ਸ਼ੇਖ ਨੇ ਦਿੱਤਾ ਹੈ। ਗੀਤ ਦੇ ਵੀਡੀਓ 'ਚ ਅਖਿਲ ਤੇ ਸੰਜੀਦਾ ਸ਼ੇਖ ਦੀ ਮਿੱਠੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਦੇਸੀ ਮਿਊਜ਼ਿਕ ਫੈਕਟਰੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦਾ ਹਾਲ ਹੀ 'ਚ 'ਬਲੈਕ' ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਰੰਧਾਵਾ ਇਸੇ ਸਾਲ ਪੰਜਾਬੀ ਫਿਲਮ 'ਤਾਰਾ ਮੀਰਾ' ਨੂੰ ਵੀ ਪ੍ਰੋਡਿਊਸ ਕਰ ਚੁੱਕੇ ਹਨ। ਇਸ ਫਿਲਮ ਨੇ ਬਾਕਸ ਆਫਿਸ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।