ਕਿਸਾਨ ਸੰਘਰਸ਼ ਕਮੇਟੀ ਵੱਲੋਂ 26 ਨੂੰ ਥਾਣਾ ਸਰਹਾਲੀ ਦਾ ਘਿਰਾਓ ਕਰਨ ਦਾ ਐਲਾਨ।
Sat 21 Dec, 2019 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 21 ਦਸੰਬਰ 2019
ਕਿਸਾਨ-ਮਜਦੂਰ ਸੰਘਰਸ਼ ਕਮੇਟੀ,ਪੰਜਾਬ ਦੀ ਮੀਟਿੰਗ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਦੇ ਬਾਹਰ ਅਜੀਤ ਸਿੰਘ ਚੰਬਾ ਤੇ ਗੁਰਦੇਵ ਸਿੰਘ ਚੋਹਲਾ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਸਭਰਾ,ਬਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਮਹਿਲ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋਇਆ ਹੈ।ਸਿਆਸੀ ਸ਼ਹਿ ਤੇ ਰੋਜ਼ ਧੱਕੇਸ਼ਾਹੀਆਂ ਹੋ ਰਹੀਆਂ ਜਿਸ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਗੇ ਬੋਲਦਿਆਂ ਸੁਖਵਿੰਦਰ ਸਿੰਘ ਸਭਰਾ,ਬਲਵਿੰਦਰ ਸਿੰਘ ਚੋਹਲਾ ਅਤੇ ਮਹਿਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪਿੰਡ ਢੋਟੀਆਂ ਦੇ ਕੁਲਵੰਤ ਸਿੰਘ ਵਗੈਰਾ ਖਿਲਾਫ ਪਰਚਾ ਦਰਜ ਕੀਤਾ ਗਿਆ ਅਤੇ ਇਸਤੋਂ ਇਲਾਵਾ ਪਿੰਡ ਸ਼ਕਰੀ ਦੀ ਸਾਂਝੀ ਜਗਾ ਦਾ ਝਗੜਾ ਅਤੇ ਪਿੰਡ ਦਦੇਹਰ ਸਾਹਿਬ ਦਾ ਝਗੜਾ ਆਦਿ ਸਬੰਧੀ ਕਈ ਦਰਖਾਸਤਾਂ ਥਾਣਾ ਵਿਖੇ ਦਿੱਤੀਆਂ ਗਈਆਂ ਹਨ।ਜਿੰਨਾਂ ਉੱਪਰ ਕੋਈ ਅਮਲ ਨਹੀਂ ਕੀਤਾ ਜਾ ਰਿਹਾ ਅਤੇ ਨਾਂ ਹੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਉਕਤ ਸਾਰੇ ਝਗੜਿਆਂ ਦੇ ਸਹੀ ਨਿਪਟਾਰੇ ਸਬੰਧੀ ਮੰਗ ਪੱਤਰ ਥਾਣਾ ਮੁੱਖੀ ਨੂੰ ਦੇ ਦਿੱਤਾ ਗਿਆ ਅਤੇ ਜੇਕਰ ਇਹ ਮਸਲੇ ਦਾ ਹੱਲ ਜਲਦੀ ਨਾ ਕੀਤਾ ਗਿਆ ਤਾਂ ਕਿਸਾਨ ਸੰਘਰ਼ਸ ਕਮੇਟੀ ਵੱਲੋਂ ਪੀੜ੍ਹਤ ਪਰਿਵਾਰਾਂ ਨੂੰ ਨਾਲ ਲੈਕੇ 26 ਦਸੰਬਰ ਨੂੰ ਪੁਲਿਸ ਥਾਣਾ ਸਰਹਾਲੀ ਦਾ ਘਿਰਾਓ ਕੀਤਾ ਜਾਵੇਗਾ ਜਿਸਦੀ ਜੁੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।ਕਿਸਾਨ ਸਘੰਰਸ਼ ਕਮੇਟੀ ਦੇ ਆਗੂਆਂ ਵੱਲੋਂ ਥਾਣਾ ਜੀਰਾ ਵਿਖੇ ਅਮਨਦੀਪ ਸਿੰਘ ਖਿਲਾਫ ਹਲਕਾ ਵਿਧਾਇਕ ਦੀ ਸ਼ਹਿ ਤੇ ਹੋਏ ਪਰਚੇ ਦੀ ਨਖੇਧੀ ਕੀਤੀ ਗਈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਲਬਰ ਸਿੰਘ,ਰਣਜੀਤ ਸਿੰਘ ਰੱਤੋਕੇ,ਮਨਜੀਤ ਸਿੰਘ ਕਰਮੂੰਵਾਲਾ,ਕਰਮ ਸਿੰਘ ਮੁੰਡਾ ਪਿੰਡ,ਗੁਰਪ੍ਰੀਤ ਸਿੰਘ ਦਦੇਹਰ,ਕਾਲਾ ਸਿੰਘ ਧੁੰਨ,ਚਰਨ ਸਿੰਘ,ਅਮਰੀਕ ਸਿੰਘ ,ਮਹਿੰਦਰ ਸਿੰਘ,ਜੁਗਰਾਜ ਸਿੰਘ ਰਾਜਸਥਾਨੀ,ਗੁਰਨਾਮ ਸਿੰਘ,ਕੇਵਲ ਕ੍ਰਿਸ਼ਨ ,ਮੇਜਰ ਸਿੰਘ ਆਦਿ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।
Comments (0)
Facebook Comments (0)