ਮਨਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਕੱਲ ਪੈਣਗੇ ਭੋਗ।

ਮਨਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਕੱਲ ਪੈਣਗੇ ਭੋਗ।

ਚੋਹਲਾ ਸਾਹਿਬ 26 ਅਗਸਤ (ਰਾਕੇਸ਼ ਬਾਵਾ/ਪਰਮਿੰਦਰ ਸਿੰਘ)

ਇਲਾਕੇ ਦੀ ਨਾਮਵਰ ਸ਼ਖਸ਼ੀਅਤ ਰਣਜੀਤ ਸਿੰਘ ਰਾਣਾ ਆੜ੍ਹਤੀਏ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦ ਬੀਤੇ ਦਿਨੀਂ ਉਹਨਾਂ ਦੀ ਭੈਣ ਮਨਜੀਤ ਕੌਰ ਦਾ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਦਿਹਾਂਤ ਹੋ ਗਿਆ।ਮਨਜੀਤ ਕੌਰ ਜਿੰਨਾਂ ਦੀ ਉਮਰ 74 ਸਾਲ ਸੀ ਅਤੇ ਉਹ ਸਿੱਖਿਆ ਵਿਭਾਗ ਵਿੱਚੋਂ ਰਿਟਾਇਰ ਅਧਿਆਪਕ ਸਨ।ਮਨਜੀਤ ਕੌਰ ਨੇਕਦਿਲ ਇਨਸਾਨ ਸਨ ਜਿੰਨਾਂ ਹਮੇਸ਼ਾਂ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਹੈ।ਉਹਨਾਂ ਦੁਆਰਾ ਪੜ੍ਹਾਏ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਸਰਕਾਰੀ ਅਤੇ ਪ੍ਰਾਈਵੇਟ ਮਹਿਕਮਿਆਂ ਵਿੱਚ ਉੱਚ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ।ਮਨਜੀਤ ਕੌਰ ਠੰਡੇ ਮਿੱਠੇ ਸੁਭਾਅ ਦੇ ਮਾਲਕ ਸਨ ਅਤੇ ਹਮੇਸ਼ਾਂ ਘਰ ਵਿੱਚ ਰਲ ਮਿਲਕੇ ਰਹਿੰਦੇ ਸਨ।ਉਹ ਹਮੇਸ਼ਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਪਾਉਂਦੇ ਸਨ ਅਤੇ ਜਰੂਰਤਮੰਦ ਪਰਿਵਾਰਾਂ ਦੀ  ਮਦਦ ਕਰਦੇ ਸਨ।ਮਨਜੀਤ ਕੌਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਹਨਾਂ ਦੇ ਜੱਦੀ ਪਿੰਡ ਸ਼ਾਹਬੋਕਰ ਜਿਲ੍ਹਾ ਫਿਰੋਜ਼ਪੁਰ ਵਿਖੇ ਪੈਣਗੇ।